0 0
Read Time:1 Minute, 38 Second

ਲੱਗਦਾ ਨਿਊਜੀਲੈਂਡ ਨੂੰ ਬਾਹਰ ਫਸੇ ਪ੍ਰਵਾਸੀਆਂ ਦੀ ਬਦ-ਦੁਆ ਲੱਗ ਗਈ ਹੈ, ਕਿਉਂਕਿ ਜੋ ਆਂਕੜੇ ਇਸ ਵੇਲੇ ਸਾਹਮਣੇ ਆ ਰਹੇ ਹਨ, ਉਹ ਸੱਚਮੁੱਚ ਹਿਲਾ ਦੇਣ ਵਾਲੇ ਹਨ ਤੇ ਇਹ ਆਂਕੜੇ ਲੰਬੇ ਸਮੇਂ ਵਿੱਚ ਨਿਉਜੀਲੈਂਡ ਲਈ ਆਰਥਿਕ ਪੱਖੋਂ ਮਾੜੇ ਸਾਬਿਤ ਹੋ ਸਕਦੇ ਹਨ। ਰਿਕਰਿਉਟਮੈਂਟ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਲੇਬਰ ਦੀ ਘਾਟ ਦਾ ਸਾਹਮਣਾ ਕਰ ਰਹੀ ਨਿਊਜੀਲੈਂਡ ਦੀ ਮਾਰਕੀਟ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਪ੍ਰਵਾਸ ਕਰਨ ਦਾ ਮਨ ਬਣਾ ਰਹੇ ਹਨ, ਕਿਉਂਕਿ ਓਵਰਸੀਜ਼ ਵਿੱਚ ਇਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਵਧੇਰੇ ਤਨਖਾਹ ਮਿਲ ਰਹੀ ਹੈ।ਸਟੇਟੀਸਟਿਕਸ ਨਿਊਜੀਲੈਂਡ ਦੇ ਆਂਕੜੇ ਵੀ ਇਸ ਤੱਥ ਦੀ ਹਾਮੀ ਭਰਦੇ ਹਨ, ਜਿਸ ਵਿੱਚ ਦੱਸਿਆ ਗਿਆ ਹੈ ਕਿ ਘੱਟੋ-ਘੱਟ 20,000 ਨਿਊਜੀਲੈਂਡ ਵਾਸੀ ਇਸ ਸਾਲ ਦੇ ਅੰਤ ਤੱਕ ਨਿਊਜੀਲੈਂਡ ਛੱਡ ਜਾਣਗੇ, ਬਹੁਤੇ ਤਾਂ ਗੁਆਂਢੀ ਮੁਲਕ ਆਸਟ੍ਰੇਲੀਆ ਜਾ ਰਹੇ ਹਨ ਤੇ ਇਹ ਆਂਕੜੇ ਉਨ੍ਹਾਂ ਕਾਰੋਬਾਰੀਆਂ ਦੇ ਮੱਥੇ ‘ਤੇ ਤਰੇਲੀਆਂ ਲਿਆਉਣ ਲਈ ਕਾਫੀ ਹਨ, ਜੋ ਪਹਿਲਾਂ ਹੀ ਲੇਬਰ ਦੀ ਘਾਟ ਮਹਿਸੂਸ ਕਰ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸੱਮਸਿਆ ਆਰਜੀ ਨਹੀਂ ਹੈ ਤੇ ਆਉਂਦੇ ਕੁਝ ਸਾਲ ਤੱਕ ਦੇਖਣ ਨੂੰ ਮਿਲ ਸਕਦੀ ਹੈ ਤੇ ਜੋ ਆਰਥਿਕ ਸੰਕਟ ਇਹ ਸੱਮਸਿਆ ਪੈਦਾ ਕਰ ਸਕਦੀ ਹੈ, ਉਸਦਾ ਸ਼ਾਇਦ ਮਾਹਿਰ ਵੀ ਅੰਦਾਜਾ ਨਹੀਂ ਲਗਾ ਸਕਦੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *