0 0
Read Time:2 Minute, 41 Second

ਵੈਲਿੰਗਟਨ : ਨਵੇਂ ਬਣੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਹੱਥ ਇਮੀਗ੍ਰੇਸ਼ਨ ਦਾ ਬਹੁਤ ਔਖਾ ਪੋਰਟਫੋਲੀਓ ਆਇਆ ਹੈ ਤੇ ਵੱਖੋ-ਵੱਖ ਭਾਈਚਾਰਿਆਂ ਵਿੱਚ ਆਪਣੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਤੋਂ ਭਾਈਚਾਰਿਆਂ ਨੂੰ ਬਹੁਤ ਉਮੀਦਾਂ ਵੀ ਹਨ। 2017 ਤੋਂ ਸੱਤਾ ਵਿੱਚ ਆਈ ਲੇਬਰ ਸਰਕਾਰ ਲਗਾਤਾਰ ਪ੍ਰਵਾਸੀਆਂ ਦੇ ਆਗਮਨ ਨੂੰ ਘਟਾਉਣ ਦੀ ਇੱਛਾ ਨਾਲ ਕੰਮ ਕਰ ਰਹੀ ਹੈ। ਸਰਕਾਰ ਦੇ ਨਿਸ਼ਾਨੇ ‘ਤੇ ਖਾਸਕਰ ਲੋਅ ਸਕਿਲਡ ਕਰਮਚਾਰੀ ਤੇ ਲੇਵਲ 5 ਤੇ 6 ਦੀ ਪੜ੍ਹਾਈ ਕਦੇ ਅੰਤਰ-ਰਾਸ਼ਟਰੀ ਵਿਦਿਆਰਥੀ ਰਹੇ ਹਨ।ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾ ਇੱਕ ਹੋਰ ਮੁੱਦਾ ਸਾਹਮਣੇ ਆਇਆ ਸੀ ਜੋ ਕਿ ਭਾਰਤੀ ਜੋੜਿਆਂ ਦੇ ਰਵਾਇਤੀ ਢੰਗ ਨਾਲ ਹੋਏ ਵਿਆਹ ਦਾ ਸੀ, ਜਿਨ੍ਹਾਂ ਦੀਆਂ ਪਾਰਟਨਰਸ਼ਿਪ ਵੀਜਿਆਂ ਦੀ ਪ੍ਰੋਸੈਸਿੰਗ ਨੂੰ ਲੈਕੇ ਦੇਰੀ ਇੱਕ ਵੱਡੀ ਚਰਚਾ ਦਾ ਵਿਸ਼ਾ ਬਣੀ ਤੇ ਹੁਣ ਮਾਈਕਲ ਵੁੱਡ ਦੇ ਹਿੱਸੇ ਆਉਂਦਾ ਹੈ ਕਿ ਇਨ੍ਹਾਂ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਕਿਵੇਂ ਸੁਲਝਾਉਣ। ਪਾਰਟਨਰਸ਼ਿਪ ਵੀਜਿਆਂ ਦੀ ਪ੍ਰੋਸੈਸਿੰਗ ਸਬੰਧੀ ਮਾਈਕਲ ਵੁੱਡ ਨੂੰ ਚਾਹੀਦਾ ਹੈ ਕਿ ਇਸ ਵੀਜੇ ਨੂੰ ਹਾਸਿਲ ਕਰਨ ਲਈ ਨਿਊਜੀਲੈਂਡ ਸਰਕਾਰ ਦੀ ਜੋੜਿਆਂ ਦੀ ਇੱਕਠਿਆਂ ਰਹਿਣ ਦੇ ਨਿਯਮ ‘ਤੇ ਧਿਆਨ ਦੇਣ, ਕਿਉਂਕਿ ਭਾਰਤੀ ਰਵਾਇਤ ਅਨੁਸਾਰ ਰਵਾਇਤੀ ਢੰਗ ਨਾਲ ਹੋਏ ਵਿਆਹ ਵਿੱਚ ਜੋੜਿਆਂ ਦਾ ਵਿਆਹ ਤੋਂ ਪਹਿਲਾਂ ਇੱਕਠਿਆਂ ਰਹਿਣਾ ਕਿਸੇ ਵੀ ਹਾਲ ਵਿੱਚ ਸੰਭਵ ਨਹੀਂ।ਉਸ ਤੋਂ ਬਾਅਦ ਆਉਂਦਾ ਹੈ ਮੁੱਦਾ ਉਨ੍ਹਾਂ ਪ੍ਰਵਾਸੀਆਂ ਦਾ, ਜੋ ਕੋਰੋਨਾ ਦੇ ਨਤੀਜੇ ਵਜੋਂ ਬਾਰਡਰ ਬੰਦ ਹੋਣ ਕਾਰਨ ਬਾਹਰ ਫੱਸ ਗਏ ਤੇ ਅਜੇ ਤੱਕ ਉਨ੍ਹਾਂ ਬਾਰੇ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਜਦਕਿ ਹਜਾਰਾਂ ਦੀ ਗਿਣਤੀ ਵਿੱਚ ਇਨ੍ਹਾਂ ਪ੍ਰਵਾਸੀਆਂ ਦੇ ਘਰਬਾਰ ਆਦਿ ਸਭ ਇੱਥੇ ਹੀ ਸੀ, ਜੋ ਕਿ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਤੀਜਾ ਤੇ ਸਭ ਤੋਂ ਅਹਿਮ ਮੁੱਦਾ ਹੈ ਮਾਪਿਆਂ ਨੂੰ ਲੰਬੀ ਦੇਰੀ ਲਈ ਵੀਜਾ ਜਾਰੀ ਕੀਤੇ ਜਾਣ ਦਾ, 2016 ਤੱਕ ਨਿਊਜੀਲੈਂਡ ਸਰਕਾਰ ਨੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਮਾਪਿਆਂ ਨੂੰ ਨਿਊਜੀਲੈਂਡ ਬੁਲਾਉਣ ਦੀ ਇਜਾਜਤ ਦਿੱਤੀ, ਪਰ ਉਸਤੋਂ ਬਾਅਦ ਹੁਣ ਤੱਕ ਇਹ ਮੁੱਦਾ ਲੱਟਕਦਾ ਹੀ ਆ ਰਿਹਾ ਹੈ ਤੇ ਨਾ ਤਾਂ ਇਸ ‘ਤੇ ਨੈਸ਼ਨਲ ਨੇ ਤੇ ਨਾ ਮੌਜੂਦਾ ਲੇਬਰ ਸਰਕਾਰ ਨੇ ਇਸ ‘ਤੇ ਕੋਈ ਧਿਆਨ ਦਿੱਤਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *