0 0
Read Time:1 Minute, 21 Second

ਆਕਲੈਂਡ : ਨਿਊਜੀਲੈਂਡ ਦੇ ਨਵੇਂ ਬਣੇ ਇਮੀਗਰੇਸ਼ਨ ਮੰਤਰੀ ਤੋ ਪਰਵਾਸੀ ਭਾਈਚਾਰੇ ਨੂੰ ਬਹੁਤ ਉਮੀਦਾਂ ਹਨ ਕਿਉਂਕਿ ਨਿਊਜੀਲੈਂਡ ਇਮੀਗਰੇਸ਼ਨ ਵਿਭਾਗ ਆਪਣੇ ਸੁਸਤ ਵਤੀਰੇ ਕਾਰਨ ਲੰਬੇ ਸਮੇਂ ਤੋ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ, ਕਰੋਨਾਂ ਕਾਲ ਤੋ ਬਾਅਦ ਸਰਕਾਰ ਨੇ ਇਮੀਗਰੇਸ਼ਨ ਨਿਯਮਾਂ ਵਿਚ ਅਨੇਕਾਂ ਤਬਦੀਲੀਆਂ ਕੀਤੀ ਪਰ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾ ਦੀ ਅਨਦੇਖੀ ਕੀਤੀ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ ਇਸ ਤੋ ਇਲਾਵਾ ਪੈਰੇਂਟਸ ਵੀਜ਼ੇ ਖੋਲਣ ਵਿੱਚ ਦੇਰੀ ਅਤੇ ਪਾਟਨਰਸ਼ਿਪ ਵੀਜ਼ਿਆਂ ਦੀ ਸੁਸਤ ਪ੍ਰੋਸੈਸਿਂਗ ਕਾਰਨ ਪਰਵਾਸੀ ਭਾਈਚਾਰਾ ਸਰਕਾਰ ਤੋ ਬਹੁਤਾ ਖੁਸ਼ ਨਹੀਂ ਹੈ, ਆਮ ਲੈਬਰ ਦੀ ਘਾਟ ਕਾਰਨ ਕਾਰੋਬਾਰੀ ਵਰਗ ਪਹਿਲਾ ਹੀ ਸਰਕਾਰ ਤੋ ਖ਼ਫਾ ਹੈ, ਇਸ ਲਈ ਜੇ ਹੁਣ ਵੀ ਸਰਕਾਰ ਅਤੇ ਇਮੀਗਰੇਸ਼ਨ ਵਿਭਾਗ ਨੇ ਇਹਨਾਂ ਸਮੱਸਿਆਵਾਂ ਵੱਲ ਧਿਆਨ ਨਾਂ ਦਿੱਤਾ ਤੇ ਫਿਰ ਮੌਕੇ ਦੀ ਸਰਕਾਰ ਨੂੰ ਅਗਲੀਆਂ ਆਮ ਚੌਣਾਂ ਵਿੱਚ ਲੋਕਾਂ ਦੀ ਨਰਾਜ਼ਗੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ, ਇਸ ਤੱਥ ਨੂੰ ਟੌਰਗਾਂ ਉਪ ਚੌਣ ਦੇ ਨਤੀਜਿਆਂ ਨੇ ਹੋਰ ਪੁਖ਼ਤਾ ਕੀਤਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *