0 0
Read Time:1 Minute, 14 Second

ਵੈਲਿੰਗਟਨ : ਵਾਤਾਵਰਣ ਸੰਭਾਲ ਨੂੰ ਲੈਕੇ ਅੱਜ ਨਿਊਜੀਲੈਂਡ ਸਰਕਾਰ ਵਲੋਂ ‘ਅਮੀਸ਼ਨ ਰਿਡਕਸ਼ਨ ਯੋਜਨਾ’ ਦਾ ਐਲਾਨ ਕੀਤਾ ਗਿਆ ਹੈ, ਇਸ ਯੋਜਨਾ ਸਦਕਾ 2050 ਤੱਕ ਨਿਊਜੀਲੈਂਡ ਨੂੰ ਬਿਲਕੁਲ ਕਾਰਬਨ-ਮੁਕਤ ਕਰਨ ਦਾ ਨਿਸ਼ਚਾ ਹੈ। ਇਸ ਯੋਜਨਾ ਦੇ ਆਗਾਜ ਲਈ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ (ਜੋ ਇਸ ਵੇਲੇ ਆਈਸੋਲੇਟ ਕਰ ਰਹੇ ਹਨ) ਤੋਂ ਛੁੱਟ ਕਲਾਈਮੇਟ ਚੇਂਜ ਮਨਿਸਟਰ ਜੇਮਸ ਸ਼ਾਅ, ਐਨਰਜੀ ਤੇ ਰਿਸੋਰਜ਼ ਮਨਿਸਟਰ ਮੈਗਨ ਵੁਡਸ, ਟ੍ਰਾਂਸਪੋਰਟ ਮਨਿਸਟਰ ਮਾਈਕਲ ਵੁੱਡ, ਐਗਰੀਕਲਚਰ ਮਨਿਸਟਰ ਡੈਮੀਨ ਓ’ਕੋਨਰ ਹਾਜਿਰ ਸਨ।

– ਇਸ ਯੋਜਨਾ ਤਹਿਤ ਇੰਡਸਟਰੀ, ਟ੍ਰਾਂਸਪੋਰਟ, ਐਨਰਜੀ, ਬਿਲਡਿੰਗ, ਐਗਰੀਕਲਚਰ, ਫੋਰੇਸਟਰੀ ਤੇ ਵੇਸਟ ਦੇ ਅਹਿਮ ਮੁੱਦਿਆਂ ‘ਤੇ ਐਕਸ਼ਨ ਅਹਿਮ ਰਹੇਗਾ।

– ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਨੂੰ ਖ੍ਰੀਦਣ ਲਈ ਪ੍ਰੇਰਿਤ ਕਰਨਾ।
– 2025 ਤੋਂ ਨਵੀਆਂ ਬੱਸਾਂ ਦੀ ਗਿਣਤੀ ਵਧਾਉਣਾ ਜੋ ਬਿਲਕੁਲ ਪ੍ਰਦੂਸ਼ਣ ਰਹਿਤ ਹੋਣ ਤੇ 2035 ਤੱਕ ਨਿਊਜੀਲੈਂਡ ਭਰ ਵਿੱਚ ਅਜਿਹੀਆਂ ਬੱਸਾਂ ਚਲਾਉਣ ਦਾ ਉਦੇਸ਼ ਹੈ। ਖਬਰ ਸਰੋਤ : Punjabi Kangroo

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *