1 0
Read Time:1 Minute, 8 Second

ਮੈਲਬੌਰਨ ‘ਚ ਅਪਰਾਧੀ Uber ਜਾਂ ਹੋਰ rideshare ਵਾਹਨਾਂ ਦੀ ਵਰਤੋਂ ਕਰ ਕੇ ਅਪਰਾਧ ਵਾਲੀ ਥਾਂ ਤੋਂ ਭੱਜ ਜਾਂਦੇ ਹਨ: ਵਿਕਟੋਰੀਆ ਪੁਲਿਸ

ਮੈਲਬੌਰਨ ਵਿੱਚ ਹੁਣ ਪੁਲਿਸ ਦਾ ਮੰਨਣਾ ਹੈ ਕਿ ਅਪਰਾਧੀ ਅਪਰਾਧ ਕਰ ਕੇ Uber ਜਾਂ ਇਸ ਤਰਾਂ ਦੀਆਂ ਹੋਰ ਸੇਵਾਵਾਂ ਦਾ ਇਸਤੇਮਾਲ ਕਰ ਕੇ ਅਪਰਾਧ ਵਾਲੀ ਥਾਂ ਤੋਂ ਭੱਜਣ ਵਿੱਚ ਸਫਲ ਹੋ ਜਾਂਦੇ ਹਨ।

ਪੁਲਿਸ ਵਿਭਾਗ ਵਿੱਚ ਜਾਂਚ ਕਰਨ ਵਾਲੇ ਅਫ਼ਸਰਾਂ ਦਾ ਕਹਿਣਾ ਹੈ ਕਿ ਉਹ ਅਪਰਾਧ ਵਾਲਿਆਂ ਥਾਵਾਂ ‘ਤੇ rideshare vehicles ਦੀਆਂ ਹਰਕਤਾਂ ਦਾ ਡੁੰਗਾਈ ਨਾਲ ਮੁਆਇਨਾ ਕਰ ਰਹੇ ਹਨ।

ਪੁਲਿਸ ਦਾ ਮੰਨਣਾ ਹੈ ਕਿ ਇਸ ਤਰਾਂ ਦੀਆਂ ਕਈ ਉਦਾਹਰਨ ਹਨ ਜਿੱਥੇ ਸ਼ੱਕੀ ਲੋਕਾਂ ਵੱਲੋਂ ਕਾਹਲੀ ਵਿੱਚ rideshare vehicles ਨੂੰ ਬੁਲਾਇਆ ਗਿਆ ਤਾਂ ਜੋ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਅਪਰਾਧ ਵਾਲੀ ਥਾਂ ਤੋਂ ਭੱਜਿਆ ਜਾ ਸਕੇ।

ਅਜਿਹੇ ਕਈ ਕੇਸਾਂ ਵਿੱਚ ਰਾਈਡਸ਼ੇਅਰ ਸੇਵਾਵਾਂ ਨੂੰ ਪੁਲਿਸ ਵੱਲੋਂ ਜਾਂਚ ਵਿੱਚ ਸਾਥ ਦੇਣ ਲਈ ਬੁਲਾਇਆ ਵੀ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *