0 0
Read Time:59 Second

ਆਕਲੈਂਡ : ਇੱਕ ਵਾਰ ਮੁੜ ਤੋਂ ਨਿਊਜੀਲੈਂਡ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਪੁੱਜਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਲੰਘੇ ਸਾਲ ਸਤੰਬਰ ਤੋਂ ਲੈਕੇ ਇਸ ਸਾਲ ਅਪ੍ਰੈਲ ਤੱਕ ਇਮੀਗ੍ਰੇਸ਼ਨ ਨਿਊਜੀਲੈਂਡ ਨੇ 32,445 ਨਵੇਂ ਵੀਜੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਹਨ ਤੇ ਇਹ ਗਿਣਤੀ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੇ 2018-19 ਦੇ 29,616 ਦੇ ਮੁਕਾਬਲੇ ਕਿਤੇ ਵਧੇਰੇ ਹੈ। ਇਹ ਵਾਧਾ ਕਰੀਬ 10% ਜਿਆਦਾ ਦਾ ਹੈ। ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਪੁਰਾਣੇ ਤੇ ਨਵੇਂ ਆਂਕੜਿਆਂ ਦੇ ਮੁਕਾਬਲੇ ਵਾਧਾ ਦਰਜ ਹੋਇਆ ਹੈ। ਲੰਘੇ 8 ਮਹੀਨਿਆਂ ਦੇ ਆਂਕੜਿਆਂ ਵਿੱਚ 16% ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਸਭ ਤੋਂ ਜਿਆਦਾ ਵਿਦਿਆਰਥੀ ਚੀਨ ਤੋਂ ਇੱਥੇ ਪੁੱਜ ਰਹੇ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *