2
0
Read Time:45 Second
ਆਕਲੈਂਡ : ਗੌਰਤਲਬ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਜ਼ਰੂਰਤ ਤੋਂ ਕਿਤੇ ਜਿਆਦਾ ਕਾਮਿਆਂ ਦੀ ਘਾਟ ਹੈ। ਜਿਸ ਕਾਰਨ ਉਪਭੋਗਤਾਵਾਂ ਨੂੰ ਫੋਨ ਲਾਈਨ ’ਤੇ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ। ਨੈਸ਼ਨਲ ਪਾਰਟੀ ਸਾਂਸਦ ਨੇ ਏਰੀਕਾ ਸਟੇਨਫਰਡ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ਨੂੰ ਚੁੱਕਿਆ ਅਤੇ ਉਪਭੋਗਤਾਵਾਂ ਤੋਂ ਇਸ ਬਾਰੇ ਜਾਣਕਾਰੀ ਮੰਗੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਲਗਭਗ 600 ਕਰਮਚਾਰੀ ਹਨ। ਵੀਜ਼ਿਆਂ ਵਿੱਚ ਦੇਰੀ ਦਾ ਪ੍ਰਮੁੱਖ ਕਾਰਨ ਵੀ ਮਾਹਰ ਕਰਮਚਾਰੀਆਂ ਦੀ ਘਾਟ ਨੂੰ ਮੰਨਦੇ ਹਨ।