2
0
Read Time:52 Second
ਆਕਲੈਂਡ - ਨਿਊਜ਼ੀਲੈਂਡ ਅਤੇ ਜਾਪਾਨ ਨੇ ਖੂਫੀਆ ਜਾਣਕਾਰੀ ਸਾਂਝੀ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ।ਸਿੰਘਾਪੁਰ ਤੋਂ ਬਾਅਦ ਇਸ ਵੇਲੇ ਜਾਪਾਨ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਜਪਾਨੀ ਪ੍ਰਧਾਨ ਮੰਤਰੀ ਮਿਸਟਰ ਕੀਸ਼ੀਦਾ ਨਾਲ ਮੁਲਾਕਾਤ ਕੀਤੀ।ਮੁਲਾਕਾਤ ਦੌਰਾਨ ਨਿਊਜੀਲ਼ੈਂਡ ਅਤੇ ਜਾਪਾਨ ਨੇ ਆਪਣੀ ਸਾਂਝ ਅੱਗੇ ਵਧਾਉਂਦਿਆ ਖੂਫੀਆ ਜਾਣਕਾਰੀ ਸਾਂਝੀ ਕਰਨ ਦੇ ਮੁੱਦੇ 'ਤੇ ਸਹਿਮਤੀ ਪ੍ਰਗਟਾਈ ਹੈ ਅਤੇ ਜਲਦ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਇਸ ਵਪਾਰਕ ਵਿਦੇਸ਼ ਦੌਰੇ ਤੋਂ ਮੁਲਖ ਵਾਸੀਆਂ ਨੂੰ ਕਾਰੋਬਾਰੀ ਲਾਭ ਦੀਆ ਬਹੁਤ ਸੰਭਾਵਨਾਵਾਂ ਹਨ।