0
0
Read Time:1 Minute, 8 Second
ਨਿਊਜੀਲੈਂਡ ਦੀਆ ਸਥਾਨਕ ਏਜੰਸੀਆਂ ਦੁਆਰਾ ਕੀਤੇ ਗਏ 1000 ਕੀਵੀਆਂ ਦੇ ਇੱਕ ਤਾਜ਼ਾ ਸਰਵੇਖਣ ਵਿੱਚ,73% ਕੀਵੀ ਸੋਚਦੇ ਹਨ ਕਿ ਹੋਮ ਲੋਨ ਲਈ ਅਰਜ਼ੀ ਦੀ ਪ੍ਰਕਿਰਿਆ ਬਹੁਤ ਔਖੀ ਹੈ। ਹਾਲਾਂਕਿ ਸਰਕਾਰ ਪਹਿਲਾ ਘਰ ਖ੍ਰੀਦਣ ਵਾਲਿਆਂ ਲਈ ਹੋਮ ਲੋਨ ਦੀ ਆਸਾਨ ਪ੍ਰਕਿਰਿਆ ਦੇ ਦਾਅਵੇ ਕਰ ਰਹੀ ਹੈ। ਜਿਕਰਯੋਗ ਹੈ ਕਿ ਆਮ ਜਨ-ਜੀਵਨ ਵਿੱਚ ਗਰੋਸਰੀ, ਪੈਟਰੋਲ ਤੋਂ ਲੈ ਕੇ ਘਰ ਖ੍ਰੀਦਣ ਅਤੇ ਕਿਰਾਏ’ਤੇ ਮਕਾਨਾਂ ਦੀ ਕੀਮਤ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਹਾਲ ਹੀ ਵਿੱਚ ਵਿਆਜ ਦਰਾਂ ਵਿੱਚ ਆਏ ਬਦਲਾਅ ਨੇ ਵੀ ਹੋਮ ਲੋਨ ਪ੍ਰਕਿਰਿਆ’ਤੇ ਡੂੰਘਾ ਅਸਰ ਕੀਤਾ ਹੈ। ਹੋਮ ਲੋਨ ਪ੍ਰਕਿਰਿਆ ਬਾਬਤ ਕਿਸੇ ਚੰਗੇ ਮਨਜ਼ੂਰਸ਼ੁਦਾ ਸਲਾਹਕਾਰ ਦੀ ਸਲਾਹ ਪਹਿਲਾਂ ਘਰ ਖ੍ਰੀਦਣ ਵਾਲਿਆਂ ਲਈ ਲਾਭਦਾਇਕ ਹੋ ਸਕਦੀ ਹੈ।