0
0
Read Time:1 Minute, 7 Second
ਮੋਹਾਲੀ – ਅੱਜ ਪੰਜਾਬੀ ਫਨਕਾਰ ਹਰਭਜਨ ਮਾਨ ਆਪਣੇ ਪੁਰਾਣੇ ਦੋਸਤ ਅਤੇ ਅੱਜ ਦੇ ਮੁੱਖ ਮੰਤਰੀ ਨੂੰ ਪਰਿਵਾਰ ਸਮੇਤ ਮਿਲਣ ਲਈ ਪਹੁੰਚੇ। ਇਸ ਮੌਕੇ ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਵੀ ਉਨ੍ਹਾਂ ਦੇ ਨਾਲ ਸਨ।ਹਰਭਜਨ ਮਾਨ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆ ਕੀਤੀਆਂ ਅਤੇ ਹੇਠਲੀਆਂ ਸਤਰਾਂ ਨਾਲ ਮੁੱਖ ਮੰਤਰੀ ਨੂੰ ਸ਼ੁੱਭ ਇੱਛਾਵਾਂ ਦਿੱਤੀਆ।
ਅੱਜ ਛੋਟੇ ਵੀਰ, ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਆਪਣੇ ਪਰਿਵਾਰ ਤੇ ਆਦਰਯੋਗ ਬਾਬੂ ਸਿੰਘ ਮਾਨ ਸਮੇਤ ਖ਼ੂਬਸੂਰਤ ਪਲ ਗੁਜ਼ਾਰੇ। ਰੱਬ ਸੱਚਾ ਮੇਹਰ ਕਰੇ, ਸਾਡੇ ਸੀ ਐਮ ਸਾਹਿਬ ਦਾ ਪੰਜਾਬ ਪ੍ਰਤੀ ਹਰ ਸੁਪਨਾ ਪੂਰਾ ਹੋਵੇ। ਸੱਚੀ ਨੀਅਤ ਨਾਲ ਕੀਤੀ ਜਾ ਰਹੀ ਮਿਹਨਤ ਤੇ ਹਰ ਕੋਸ਼ਿਸ਼ ਨੂੰ ਭਾਗ ਲੱਗਣ —- ਹਰਭਜਨ ਮਾਨ
ਅੱਜ ਚਿਰਾਂ ਬਾਅਦ ਭਗਵੰਤ ਚਾਚਾ ਜੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ — ਅਵਕਾਸ਼ ਮਾਨ