0
0
Read Time:1 Minute, 11 Second
ਆਕਲੈਂਡ-ਕੇਂਦਰੀ ਆਕਲੈਂਡ ਸਬਰਬ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਦੋ ਅੱਲ੍ਹੜ ਕੁੜੀਆਂ ਨੇ ਦੁਨਾਕ ਮਾਲਕ ਜੌੜੇ ਉੱਤੇ ਚਾਕੂ ਨਾਲ ਵਾਰ ਕੀਤਾ। ਹਮਲਾਵਰਾਂ ਨੇ ਜੌੜੇ ਨੂੰ ਕਿਹਾ ਕਿ ਉਹ ਉਸ ਨੂੰ ਸੌ ਡਾਲਰ ਮੁੱਲ ਦੇ ਸ਼ੀਸ਼ਾ/ਸਿਗਰਟਾਂ ਉਤਪਾਦਾਂ ਦੀ ਬਦੌਲਤ ਜਾਨੋਂ ਮਾਰ ਦੇਣਗੇ। ਹੁਣ ਤੱਕ ਇਸ ਭਾਰਤੀ ਜੌੜੇ ਦੀ ਦੁਕਾਨ’ਤੇ ਪੰਜ ਵਾਰ ਲੁੱਟਾਂ ਦੇ ਮਾਮਲੇ ਵਾਪਰ ਚੁੱਕੇ ਹਨ।ਸੈਂਡਰਿੰਗਮ ਰੋਡ ਦੇ 200 ਮੀਟਰ ਦੇ ਘੇਰੇ ਦੇ ਅੰਦਰ, ਪਿਛਲੇ ਪੰਦਰਵਾੜੇ ਵਿੱਚ ਤਿੰਨ ਵੱਖ-ਵੱਖ ਸਟੋਰਾਂ ’ਤੇ ਲੁੱਟ-ਖਸੁੱਟ ਕੀਤੀ ਗਈ ਹੈ। ਚੋਰੀ ਹੋਈਆਂ ਕਾਰਾਂ ਅਤੇ ਹਥਿਆਰਾਂ ਦੀ ਵਰਤੋਂ ਤੰਬਾਕੂ, ਵੇਪਸ ਅਤੇ ਸ਼ਰਾਬ ਚੋਰੀ ਕਰਨ ਲਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੁੱਟਾਂ ਅੱਲ੍ਹੜਾਂ ਵੱਲੋਂ ਕੀਤੀ ਜਾਂਦੀ ਹਨ।ਜਿਕਰਯੋਗ ਹੈ ਕਿ ਕਾਰੋਬਾਰੀ ਇੰਨ੍ਹਾ ਵਾਰਦਾਤਾਂ ਤੋਂ ਡਾਢੇ ਪਰੇਸ਼ਾਨ ਹਨ ਅਤੇ ਪੁਲਿਸ ਕੋਲੋਂ ਢੁੱਕਵੀਂ ਕਾਰਵਾਈ ਦੀ ਮੰਗ ਅਕਸਰ ਕਰਦੇ ਰਹਿੰਦੇ ਹਨ।