0 0
Read Time:4 Minute, 15 Second

ਮੈਡੀਕਲ ਲਾਬੀ ਦੁਆਰਾ ਕਿਵੇਂ ਬਣਾਇਆ ਜਾਂਦਾ ਹੈ ਬੀਮਾਰੀਆਂ ਦਾ ਹਊਆ ਆਜੋ ਜਰਾ ਝਾਤ ਮਾਰੀਏ।
1975 ਚ ਦੁਨੀਆਂ ਦੀ ਮੁੱਖ ਫਾਰਮਾ ਕੰਪਨੀ ਮਰਕ ਦੇ ਸੀਈਓ ਹੈਨਰੀ ਗਾਰਡਨ ਦਾ ਕਹਿਣਾ ਸੀ,”ਕਿ ਮੈਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਿਰਫ ਰੋਗੀ ਹੀ ਮੇਰੀ ਕੰਪਨੀ ਦੀਆਂ ਦਵਾਈਆਂ ਦਾ ਸੇਵਨ ਕਰਦੇ ਹਨ।” ਉਨ੍ਹਾਂ ਦਾ ਸੁਪਨਾ ਇਹ ਸੀ ਕਿ ਤੰਦਰੁਸਤ ਲੋਕ ਵੀ ਉਨ੍ਹਾਂ ਦੀਆਂ ਦਵਾਈਆਂ ਖਾਣ।
ਅੱਜ ਉਨ੍ਹਾਂ ਦਾ ਇਹ ਸੁਪਨਾ ਫਾਰਮਾਂ ਕੰਪਨੀਆਂ ਨੇ ਆਪਣੀਆਂ ਤਿਕੜਮਬਾਜ਼ੀਆਂ ਨਾਲ ਸੱਚ ਕਰ ਦਿੱਤਾ ਹੈ।
ਉਨ੍ਹਾਂ ਨੇ ਇਹ ਇਸ ਤਰ੍ਹਾਂ ਕੀਤਾ ਕਿ:-
ਟੈਸਟ ਦੀ ਬਾਰਡਰ ਲਾਈਨ ਚ ਫੇਰਬਦਲ ਕਰਕੇ―1997 ਤੱਕ ਫਾਸਟਿੰਗ ਬਲੱਡ ਸ਼ੂਗਰ 140mg/dl ਤਕ ਨਾਰਮਲ ਹੁੰਦੀ ਸੀ।
1997 ਚ ਸੰਸਾਰ ਦੇ ਇੱਕ ਵੱਡੇ ਸਿਹਤ ਸੰਗਠਨ ਨੇ ਇੱਕ ਕਮੇਟੀ ਬਿਠਾ ਕੇ ਇਹਨੂੰ 126mg/dl ਕਰ ਦਿੱਤਾ ਅਤੇ ਅਗਲੇ ਹੀ ਦਿਨ 14 ਪ੍ਰਤੀਸ਼ਤ ਹੋਰ ਲੋਕ ਡਾਇਬਟਿਕ ਹੋ ਗਏ। ਸੰਗਠਨ ਨੇ ਜਿਹੜੀ 17 ਮੈਂਬਰੀ ਕਮੇਟੀ ਬਣਾਈ ਸੀ, ਉਨ੍ਹਾਂ ਚੋਂ 16 ਮੈਂਬਰ ਫਾਰਮਾ ਕੰਪਨੀਆਂ ਦੇ ਏਜੰਟ, ਸਲਾਹਕਾਰ, ਬੁਲਾਰੇ ਜਾਂ ਉਨ੍ਹਾਂ ਦੇ ਸਾਇੰਸਦਾਨ ਸਨ ਜੋ ਉਨ੍ਹਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਸਨ। ਕੁਝ ਕੁ ਸਾਲਾਂ ਬਾਅਦ ਇਹ ਬਾਰਡਰ ਲਾਈਨ ਇੱਕ 126mg/dl ਤੋਂ ਘਟਾ ਕੇ 110mg/dl ਕਰ ਦਿੱਤੀ ਗਈ। ਜੀਹਦੇ ਨਾਲ ਕਰੋੜਾਂ ਲੋਕ ਰਾਤੋ-ਰਾਤ ਸ਼ੂਗਰ ਦੇ ਮਰੀਜ਼ ਬਣ ਗਏ।

ਹਾਈਪਰਟੈਨਸ਼ਨ ਦਾ ਵੀ ਹਾਲ ਕੁਝ ਇਸੇ ਤਰ੍ਹਾਂ ਰਿਹਾ। 1997 ਚ ਸੰਗਠਨ ਨੇ 11 ਮੈਂਬਰੀ ਪੈਨਲ ਬਣਾਇਆ ਅਤੇ ਉਨ੍ਹਾਂ ਨੂੰ ਇਹ ਕੰਮ ਦਿੱਤਾ ਕੀ ਸਿਸਟੋਲਿਕ ਹਾਈਪਰਟੈਂਸ਼ਨ ਦੀ ਬਾਰਡਰ ਲਾਈਨ ਨੂੰ 160 mmHg ਤੋਂ 140 mmHg ਕਰ ਦਿੱਤਾ ਜਾਵੇ ਅਤੇ ਡਾਈਸਟੋਲਿਕ ਨੂੰ 100 mmHg ਤੋਂ 90 mmHg ਕਰ ਦਿੱਤਾ ਜਾਵੇ। ਬਸ ਫੇਰ ਕੀ ਸੀ, ਇਹ ਬਾਰਡਰ ਲਾਈਨ ਨਿਰਧਾਰਤ ਕਰਨ ਦੀ ਦੇਰ ਸੀ ਕੀ ਅਗਲੇ ਹੀ ਦਿਨ ਹਾਈਪਰਟੈਂਸ਼ਨ ਦੇ ਮਰੀਜ਼ਾਂ ਦੀ ਸੰਖਿਆ ਵਿਚ 35 ਪ੍ਰਤੀਸ਼ਤ ਤੱਕ ਬੜੋਤਰੀ ਹੋ ਗਈ। ਬਾਅਦ ਵਿਚ ਪਤਾ ਲੱਗਾ ਕੀ ਉਸ ਪੈਨਲ ਵਿਚ ਸ਼ਾਮਲ 11 ਮੈਂਬਰਾਂ ਵਿੱਚੋਂ 9 ਉਹ ਲੋਕ ਸੀ ਜੋ ਹਾਈਪਰਟੈਂਸ਼ਨ ਦੀ ਦਵਾਈ ਬਣਾਉਣ ਵਾਲੀ ਕੰਪਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਸਨ। ਕੰਪਨੀਆਂ ਦੇ ਨਾਮਾਂ ਦਾ ਉਲੇਖ ਰੇ ਮਾਏਨਿਹਾਨ ਅਤੇ ਹੋਰ ਕਈਆਂ ਦੁਆਰਾ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਤ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ।

1998 ਚ ਕੋਲੈਸਟ੍ਰੋਲ ਦਾ ਲੈਵਲ ਦੋ 240 ਤੋਂ 200 ਕਰ ਦਿੱਤਾ ਗਿਆ। ਸ਼ੂਗਰ ਲੈਵਲ 110 mg/dl ਤੋਂ ਉੱਪਰ ਹੋਣ ਤੇ ਉਸ ਬੰਦੇ ਨੂੰ pre-ਡਿਆਬਟਿਕ ਅਤੇ ਬੀ ਪੀ 120 ਤੋਂ ਉੱਤੇ ਹੋਣ ਤੇ ਪਰੇ-ਹਾਈਪਰ ਟੈਨਸਿਵ ਅਤੇ 200 ਤੋਂ ਉੱਪਰ ਕੋਲੈਸਟ੍ਰੋਲ ਵਾਲੇ ਬੰਦੇ ਨੂੰ Pre-ਹਾਈਪਰਲਿਪਿਡਮਿਕ ਕਿਹਾ ਜਾਣ ਲੱਗਿਆ। ਅਤੇ ਇਨ੍ਹਾਂ ਦੀਆਂ ਦਵਾਈਆਂ ਸ਼ੁਰੂ ਕਰਨ ਲਈ ਡਾਕਟਰਾਂ ਨੂੰ ਮਨਾਇਆ ਗਿਆ। ਅਤੇ ਅਜਿਹਾ ਕਰਕੇ ਫਾਰਮਾ ਕੰਪਨੀਆਂ ਨੂੰ ਕਰੋੜਾਂ ਦੇ ਹਿਸਾਬ ਨਾਲ ਨਵੇਂ-ਨਵੇਂ ਗਾਹਕ ਮਿਲ ਗਏ, ਉਹ ਵੀ ਜ਼ਿੰਦਗੀ ਭਰ ਦਵਾਈਆਂ ਖਾਣ ਵਾਲੇ। ਕਿਉਂਕਿ ਵਿਲੀਅਮ ਆਸਲਰ ਦਾ ਕਹਿਣਾ ਹੈ ਕਿ ਜੋ ਬੰਦਾ ਦਵਾਈਆਂ ਲੈਂਦਾ ਹੈ, ਉਹਨੂੰ ਦੋ ਵਾਰ ਠੀਕ ਹੋਣਾ ਪੈਂਦਾ ਹੈ ਇੱਕ ਵਾਰ ਬਿਮਾਰੀ ਤੋਂ ਠੀਕ ਹੋਣਾ ਅਤੇ ਦੂਜਾ ਦਵਾਈਆਂ ਦੇ ਅਸਰ ਤੋਂ ਠੀਕ ਹੋਣਾ ਪੈਂਦਾ ਹੈ।

ਇਹ ਲੁੱਟ- ਘਸੁੱਟ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਚਲਦਿਆਂ ਅਤੇ ਨਾਂ ਹੀ ਇਨ੍ਹਾਂ ਨੂੰ ਰੋਕਣ ਜਾਂ ਇਨ੍ਹਾਂ ਦੇ ਵਿਰੁੱਧ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਇਸ ਤਰਾਂ ਦੇ ਕਾਰਨਾਮਿਆਂ ਦੇ ਵਿਰੁੱਧ ਆਪਾਂ ਸਿਰਫ ਜਾਗਰੂਕ ਕਰ ਸਕਦੇ ਹਾਂ।

ਸਾਦਾ ਖਾਉ ,ਥੋੜਾ ਖਾਉ ,ਸੈਰ ਕਰੋ ਮੋਬਾਈਲ ਚੋ ਸਮਾ ਬਚਾ ਕੇ ਵਾਹਿਗੁਰੂ ਵਲ ਧਿਆਨ ਦਿਉ।

Harnek Sandhu

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *