0
0
Read Time:1 Minute, 39 Second
ਕ੍ਰਾਈਸਚਰਚ(ਐਨ ਜੈਡ ਪੰਜਾਬੀ ਪੋਸਟ)-ਨੈਸ਼ਨਲ ਮੀਡੀਆ ਦੀ ਰਿਪੋਰਟ ਅਨੁਸਾਰ ਪਰਿਵਾਰਕ ਰਿਸ਼ਤੇ ਤੋਂ ਨਾਖੁਸ਼ ਟੀਨਾ ਆਪਣੀ ਜਾਨ ਲਈ ਹੈ।ਇਲਜ਼ਾਮ ਸਨ ਕਿ ਟੀਨਾ ਦਾ ਪਤੀ ਉਸ ਨਾਲ ਦੁਰਵਿਵਹਾਰ ਕਰਦਾ ਸੀ।ਹਾਲਾਂਕਿ ਨਰਿੰਦਰ ਨੇ ਇੰਨ੍ਹਾ ਇਲਜ਼ਾਮਾ ਨੂੰ ਖ਼ਾਰਜ ਕੀਤਾ। ਟੀਨਾ ਸਿੰਘ, ਜਿਸਦਾ ਜਨਮ ਪੰਜਾਬ,ਭਾਰਤ ਵਿੱਚ ਹੋਇਆ ਸੀ,ਨੇ ਜਨਵਰੀ 2017 ਵਿੱਚ ਨਰਿੰਦਰ ਨਾਲ ਵਿਆਹ ਕੀਤਾ ਸੀ ਅਤੇ ਉਸੇ ਸਾਲ ਉਹ ਜੂਨ ਵਿੱਚ ਨਿਊਜ਼ੀਲੈਂਡ ਆਈ ਸੀ। ਉਨ੍ਹਾਂ ਦੇ ਵਿਆਹ ਦਾ ਪ੍ਰਬੰਧ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕੀਤਾ ਸੀ।ਟੀਨਾ ਨੇ ਸਤੰਬਰ ’ਚ ਖੁਦਕੁਸ਼ੀ ਕਰ ਲਈ।ਇਨਵੈਸਟੀਗੇਸ਼ਨ ਅਫਸਰ ਨੇ ਦੱਸਿਆ ਕਿ ਟੀਨਾ ਸਿੰਘ ਨੇ ਕ੍ਰਾਈਸਟਚਰਚ ਵਿੱਚ ਜੀਵਨ ਨੂੰ ਇਕਾਂਤਵਾਸ ਵਰਗਾ ਮਹਿਸੂਸ ਕੀਤਾ। ਇਨਵੈਸਟੀਗੇਸ਼ਨ ਅਫਸਰ ਨੇ ਟੀਨਾ ਸਿੰਘ ਨੂੰ ਪਿਆਰ ਕਰਨ ਵਾਲੇ ਅਤੇ ਸਮਰਥਨ ਦੇਣ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਈ।ਉਸ ਦਾ ਕਹਿਣਾ ਹੈ ਕਿ “ਟੀਨਾ ਇੱਕ ਸੁੰਦਰ, ਬੁੱਧੀਮਾਨ ਮੁਟਿਆਰ ਸੀ ਜਿਸ ਨੇ ਆਪਣੇ ਉੱਜਵਲ ਭਵਿੱਖ ਲਈ ਕੰਮ ਕੀਤਾ ਸੀ।ਉਸਦੀ ਮੌਤ ਆਪਣੇ ਦੇਸ਼ ਤੋਂ ਬਹੁਤ ਦੂਰ ਦੁਖੀ ਹਾਲਾਤਾਂ ਵਿੱਚ ਹੋਈ ਹੈ। ਇੱਕ ਖਾਸ ਅਪੀਲ ਉਨ੍ਹਾ ਲੋਕਾਂ ਲਈ ਵੀ ਹੈ ਜੋ ਨਾਖੁਸ਼ ਰਿਸ਼ਤਿਆਂ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਪਰਿਵਾਰਕ ਅਤੇ ਕਾਨੂੰਨ ਮਦਦ ਲੈਣੀ ਚਾਹੀਦੀ ਹੈ ਤਾਂ ਜੋ ਜਿੰਦਗੀ ਨੂੰ ਸੁਖਾਲਾ ਬਣਾਇਆ ਜਾ ਸਕੇ।