0 0
Read Time:1 Minute, 18 Second

ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਲਗਭਗ ਸਾਰੀਆਂ ਪ੍ਰਵਾਸੀ ਸ਼੍ਰੇਣੀਆਂ ਲਈ ਵੀਜ਼ਾ ਫੀਸਾਂ ‘ਚ 1 ਅਕਤੂਬਰ ਤੋਂ ਵਾਧੇ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਪ੍ਰਸ਼ਾਂਤ ਦੇਸ਼ਾਂ ਦੇ ਬਿਨੈਕਾਰ ਵੱਡੇ ਪੱਧਰ ‘ਤੇ ਭਾਰੀ ਵਾਧੇ ਤੋਂ ਬਚ ਜਾਣਗੇ। ਨਵੇਂ ਫੈਸਲੇ ਤਹਿਤ ਫਾਈਲਾਂ ਦੀ ਪ੍ਰੋਸੈਸਿੰਗ ਲਈ ਫੀਸਾਂ ਵਿੱਚ ਇਹ ਵਾਧੇ 30 ਫੀਸਦੀ ਤੋਂ 50 ਫੀਸਦੀ ਤੱਕ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਅਰਥਵਿਵਸਥਾ, ਕਰਮਚਾਰੀਆਂ ਅਤੇ ਕਮਿਊਨਿਟੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਦੱਸ ਦੇਈਏ ਹੁਨਰਮੰਦ ਰਿਹਾਇਸ਼ੀ ਸ਼੍ਰੇਣੀ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਤੋਂ $6450 ਵਸੂਲੇ ਜਾਣਗੇ, ਜੋ ਵਰਤਮਾਨ ਵਿੱਚ $4290 ਤੋਂ ਵੱਧ ਹਨ। ਉੱਥੇ ਹੀ ਰੈਜ਼ੀਡੈਂਸੀ ਲਈ ਅਪਲਾਈ ਕਰਨ ਵਾਲੇ ਪਾਰਟਨਰ ਹੁਣ $2750 ਦੀ ਥਾਂ $5360 ਤੱਕ ਫੀਸ ਅਦਾ ਕਰਨਗੇ। ਵਿਦਿਆਰਥੀ ਵੀਜ਼ਾ $375 ਤੋਂ ਵੱਧ ਕੇ $750 ਤੱਕ ਦੁੱਗਣਾ ਹੋ ਜਾਵੇਗਾ ਜਦਕਿ ਪੋਸਟ-ਸਟੱਡੀ ਵਰਕ ਵੀਜ਼ਾ $700 ਤੋਂ $1670 ਤੱਕ ਵੱਧ ਜਾਵੇਗਾ।


more info : https://www.immigration.govt.nz/documents/media/immigration-fee-and-levy-table-rates-from-1-october-2024.pdf

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *