0
0
Read Time:1 Minute, 5 Second
𝗠𝗲𝗹𝗯𝗼𝘂𝗿𝗻𝗲 ਸੜਕੀ ਹਾਦਸੇ ਵਿੱਚ ਮਾਰਿਆ ਗਿਆ ਭਾਰਤੀ ਮੂਲ ਦਾ ਬਿਕਰਮਜੀਤ
ਬੀਤੀ 18 ਦਸੰਬਰ ਰਾਤ 11:30 ਵਜੇ ਜਿੰਮ ਤੋਂ ਪਰਤ ਰਿਹਾ 23 ਸਾਲਾਂ ਬਿਕਰਮਜੀਤ ਜਦੋਂ Truganina ਦੇ Western Freeway ਤੋਂ ਗੁਜ਼ਰ ਰਿਹਾ ਸੀ, ਤਾਂ ਅਚਾਨਕ ਉਸਦੀ ਤੇਜ਼ ਰਫਤਾਰ range rover ਸੜਕ ਕਿਨਾਰੇ ਦੇ ਤਾਰਾਂ ਵਾਲੇ ਬੈਰੀਅਰ ਨਾਲ ਜਾ ਟਕਰਾਈ। ਜਿਵੇਂ ਤਿਵੇਂ ਬਚਕੇ ਗੱਡੀ ‘ਚੋਂ ਬਿਕਰਮ ਬਾਹਰ ਨਿਕਲਿਆ ਅਤੇ ਸੜਕ ਦੇ ਵਿਚਕਾਰ ਆਇਆ, ਪਰ ਮੌਤ ਹਾਲੇ ਵੀ ਪਿੱਛਾ ਕਰ ਰਹੀ ਸੀ।ਮਗਰੋਂ ਆ ਰਿਹਾ ਟਰੱਕ ਉਸ ਨੂੰ ਫੇਟ ਮਾਰ ਲੰਘ ਗਿਆ। ਇੱਕ ਹੋਰ ਵਾਹਨ ਚਾਲਕ ਮਹਿਲਾ ਕਾਰ ਡਰਾਈਵਰ ਨੇ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰ ਸੱਦਿਆ। ਪਰ ਇਸ ਹਾਦਸੇ ਵਿਚ ਬਿਕਰਮਜੀਤ ਦੀ ਜਾਨ ਚਲੀ ਗਈ। ਪੁਲਿਸ ਨੇ ਪੜਤਾਲ ਦੌਰਾਨ ਦੱਸਿਆ ਕਿ ਟਰੱਕ ਡਰਾਈਵਰ ਮਦਦ ਲਈ ਵੀ ਨਹੀਂ ਰੁਕਿਆ। ਟਰੱਕ ਸਾਊਥ ਆਸਟ੍ਰੇਲੀਆ ਦਾ ਹੋ ਸਕਦਾ ਹੈ, ਪਰ ਹਾਲੇ ਪੜਤਾਲ ਕੀਤੀ ਜਾ ਰਹੀ ਹੈ।