1 0
Read Time:1 Minute, 32 Second

ਫੈਡਰਲ ਸਰਕਾਰ ਦੁਆਰਾ ਕਾਇਮ ਕੀਤੀ ਅੰਦਰੂਨੀ ਕਮੇਟੀ ਦੀ ਅਗਵਾਈ ਕਰ ਰਹੇ Dr Martin Parkinson ਦੁਆਰਾ 100 ਸਫਿਆਂ ਦੀ ਰਿਪੋਰਟ ‘ਚ 25 ਮਸ਼ਵਰੇ ਦਿੱਤੇ ਗਏ ਹਨ। ਲੰਘੇ ਵਿੱਤੀ ਵਰ੍ਹੇ ਦੌਰਾਨ ਆਸਟ੍ਰੇਲੀਆ ਵਿੱਚ 510,000 ਦੇ ਕਰੀਬ ਪ੍ਰਵਾਸੀ ਦਾਖਲ ਹੋਏ। ਪਰ ਸਰਕਾਰ ਇਸ ਗਿਣਤੀ ਨੂੰ 2025 ਤੱਕ ਘੱਟ ਕਰਕੇ 250,000 ਤੋਂ ਵੀ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ। ਦੇਸ਼ ਵਿੱਚ ਘਰਾਂ ਦੇ ਸੰਕਟ ਨੂੰ ਘੱਟ ਕਰਨ ਲਈ ਸਰਕਾਰ ਨੂੰ ਇਹ ਇੱਕ ਹੱਲ ਨਜ਼ਰ ਆਉਂਦਾ ਹੈ।

ਸਭ ਤੋਂ ਪਹਿਲਾਂ ਸਰਕਾਰ international students ਲਈ ਨਿਯਮ ਸਖ਼ਤ ਕਰਨ ਜਾ ਰਹੀ ਹੈ। Student Visa ਲਈ ਪਹਿਲਾਂ ਜਿਹੜੀ IELTS ਸਕੋਰ ਦੀ ਸ਼ਰਤ 5.5 ਬੈਂਡ ਦੀ ਸੀ, ਉਹ ਹੁਣ ਵਧਾਕੇ 6 ਬੈਂਡ ਕੀਤੀ ਜਾਵੇਗੀ। Temporary Visa ਹੋਲਡਰ ਦੀ ਗਿਣਤੀ ਘੱਟ ਕਰਨ ਲਈ ਸਰਕਾਰ ਇਸ ਗੱਲ ਨੂੰ ਵੀ ਯਕੀਨੀ ਬਣਾਏਗੀ ਕਿ ਪੰਜ ਜਾਂ ਉਸ ਤੋਂ ਵੱਧ ਵਰ੍ਹੇ ਰਹਿ ਰਹੇ ਵਿਦਿਆਰਥੀ ਆਖਰਕਾਰ ਦੂਸਰੀ ਡਿਗਰੀ ਜਾਂ ਕੋਰਸਾਂ ਵਿੱਚ ਕਿਉਂ ਦਾਖਲਾ ਲੈ ਰਹੇ ਹਨ। ਦੂਜੀ ਵਾਰ ਸਟੂਡੈਂਟ ਵੀਜ਼ਾ ਵਧਾਉਣ/ਪਾਉਣ ‘ਤੇ ਅਰਜ਼ੀ ਦੀ ਗਹਿਰਾਈ ਵਿਚ ਪੁੰਨ ਛਾਣ ਕੀਤੀ ਜਾਵੇਗੀ।

ਸਰਕਾਰ ਦੇ ਐਲਾਨ ਵਿੱਚ, ਜੋ ਕਿ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ, ਇਸ ਗੱਲ ਦੀ ਵੀ ਉਡੀਕ ਰਹੇਗੀ ਕਿ graduate visa ਹੋਲਡਰ ਆਪਣੇ skill ਵਿੱਚ ਹੀ ਕੰਮ ਕਰ ਸਕਣ, ਬਾਰੇ ਕੀ ਫੈਸਲਾ ਲਿਆ ਜਾਂਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *