2
0
Read Time:51 Second
ਮੈਲਬੌਰਨ : ਲੰਬੇ ਸਮੇਂ ਤੋਂ ਨਿਊਜ਼ੀਲੈਂਡ ਦੇ ਵਸਨੀਕ ਅਤੇ ਕੰਗ ਪਿੰਡ ਦਾ ਸਤਿਕਾਰਯੋਗ ਨਾਮ ਤੀਰਥ ਅਟਵਾਲ ਕਈ ਵਰ੍ਹਿਆਂ ਤੋਂ ਨਿਊਜ਼ੀਲੈਂਡ ਚ ਸੱਭਿਆਚਾਰਕ ਅਤੇ ਖੇਡ ਮੇਲਿਆਂ ਦਾ ਧਨੋ-ਮੰਨੋ ਸਾਥ ਦਿੰਦੇ ਆ ਰਹੇ ਹਨ। ਹਾਲ ਹੀ ਵਿੱਚ ਕਬੱਡੀ ਫੈਂਡਰੇਸ਼ਨ ਤੀਰਥ ਅਟਵਾਲ ਨੂੰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾ ਸੌਂਪੀਂ ਗਈ ਸੀ। ਮਿ: ਅਟਵਾਲ ਦੀ ਅਗਵਾਈ ‘ਚ ਉੱਚ ਪੱਧਰੀ ਕਾਮਯਾਬ ਸੱਭਿਆਚਾਰਕ ਅਤੇ ਖੇਡ ਸਮਾਗਮ ਹੋਏ ਹਨ। ਉਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਬੀਤੇ ਕੱਲ੍ਹ ਆਸਟ੍ਰੇਲ਼ੀਆਂ ਦੇ ਮੈਲਬੌਰਨ ਸ਼ਹਿਰ ਵਾਸੀਆਂ ਵੱਲੋਂ ਮਿ: ਅਟਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।