0 0
Read Time:47 Second

ਆਕਲੈਂਡ : ਬੀਤੀ ਰਾਤ ਆਕਲੈਂਡ ਦੇ ਮੈਂਗਰੀ ਬ੍ਰਿਜ ਇਲਾਕੇ ਿਵੱਚ ਵਾਪਰੇ ਭਿਆਨਕ ਅਗਨੀ ਕਾਂਡ ਵਿੱਚ ਕਈ ਘਰਾਂ ਦੇ ਸੜ੍ਹ ਕੇ ਸੁਆਹ ਹੋਣ ਦੀ ਖਬਰ ਹੈ। ਇਹ ਘਟਨਾ 3 ਵਜੇ ਦੇ ਕਰੀਬ ਕੋਰਨੇਸ਼ਨ ਰੋਡ ਵਿਖੇ ਵਾਪਰੀ ਹੈ। ਇਸ ਘਟਨਾ ਵਿੱਚ ਇੱਕ ਚਰਚ ਵੀ ਨੁਕਸਾਨੇ ਜਾਣ ਦੀ ਖਬਰ ਹੈ। ਮੌਕੇ ‘ਤੇ ਦਰਜਨਾਂ ਫਾਇਰਫਾਈਟਰ ਮੱਦਦ ਲਈ ਪੁੱਜੇ ਦੱਸੇ ਜਾ ਰਹੇ ਹਨ। ਅੱਗ ਕਾਰਨ 5 ਘਰਾਂ ਦੇ ਸੁਆਹ ਹੋਣ ਦੀ ਪੁਸ਼ਟੀ ਹੋਈ ਹੈ। ਫਾਇਰ ਐਂਡ ਐਮਰਜੈਂਸੀ ਵਿਭਾਗ ਅਨੁਸਾਰ ਇਸ ਘਟਨਾ ਵਿੱਚ ਕਿਸੇ ਦੇ ਵੀ ਜਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *