0 0
Read Time:3 Minute, 55 Second

Well done Boys! ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਮਿਤੀ 8/10/23 ਨੂੰ ਬਰੂਸ ਪੁਲ ਮੈਨ ਪਾਰਕ ਟਾਕਾਨਿਨੀ ਵਿਖੇ ਬਾਲੀਵਾਲ ਸ਼ੂਟਿੰਗ ਦਾ ਟੂਰਨਾਮੈਂਟ ਕਰਵਾਇਆ ਗਿਆ ਨਿਊਜ਼ੀਲੈਂਡ ਦੇ ਵਾਲੀਬਾਲ ਸ਼ੂਟਿੰਗ ਦੇ ਛੇ ਵੱਖ ਵੱਖ ਕਲੱਬਾਂ ਦੀਆਂ 10 ਟੀਮਾਂ ਨੇ ਭਾਗ ਲਿਆ ਤੇ ਫਾਈਨਲ ਦੇ ਵਿੱਚ ਬਕਲੈਂਡ ਬੀ ਅਤੇ ਮਾਲਵਾ ਬੀ ਪਹੁੰਚੀਆਂ ਜਿਸ ਦੇ ਵਿੱਚ ਬਕਲੈਂਡ ਬੀ ਦੂਜੇ ਨੰਬਰ ਤੇ ਰਹੀ ਤੇ ਜਦੋਂ ਕਿ ਮਾਲਵਾ ਬੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤੀਜੇ ਨੰਬਰ ਦੀ ਪੁਜੀਸ਼ਨ ਦੇ ਲਈ ਐਸਬੀਐਸ ਅਤੇ ਮਾਲਵਾ ਏ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਹੋਇਆ ਜਿਸ ਵਿੱਚ ਐਸ ਬੀ ਐਸ ਦੀ ਟੀਮ ਬਾਜ਼ੀ ਮਾਰ ਗਈ ਮੈਚਾਂ ਦੇ ਚਲਦੇ ਦੌਰਾਨ ਸਾਡੇ ਭਾਈਚਾਰੇ ਦੇ ਵਿੱਚੋਂ ਸਨਮਾਨ ਯੋਗ ਸ਼ਖਸ਼ੀਅਤਾਂ ਨੇ ਮੌਕੇ ਮੌਕੇ ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਹਫਜਾਈ ਕੀਤੀ ਪਹੁੰਚਣ ਵਾਲੀਆਂ ਸ਼ਖਸ਼ੀਅਤਾਂ ਦੇ ਵਿੱਚ ਬਾਈ ਤੀਰਥ ਸਿੰਘ ਅਟਵਾਲ ਜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਸ ਤੇ ਉਹਨਾਂ ਵੱਲੋਂ ਸਾਰੇ ਪਲੇਅਰਾਂ ਦਾ ਹੌਸਲਾ ਫਜਾਈ ਕੀਤਾ ਗਿਆ ਤੇ ਪੀਜਿਆਂ ਦੇ ਲੰਗਰ ਦੀ ਸੇਵਾ ਵੀ ਉਹਨਾਂ ਵੱਲੋਂ ਕੀਤੀ ਗਈ , ਉਹਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਰੇਡੀਓ ਸਪਾਈਸ ਵੱਲੋਂ ਨਵਤੇਜ ਸਿੰਘ ਰੰਧਾਵਾ ਜੋ ਇਲੈਕਸ਼ਨ ਲੜ ਰਹੇ ਨੇ ਨੈਸ਼ਨਲ ਪਾਰਟੀ ਵੱਲੋਂ ਤੇ ਸਾਡੇ ਸਿੱਖ ਗੇਮਾਂ ਦੀ ਪੂਰੀ ਕਮੇਟੀ ਤਾਰਾ ਸਿੰਘ ਬੈਂਸ ਜੀ ਦੀ ਅਗਵਾਈ ਦੇ ਵਿੱਚ ਟੀਮਾਂ ਨੂੰ ਹੌਸਲਾ ਫਜਾਈ ਕਰਦੀ ਰਹੀ ਤੇ ਇਸ ਤੋਂ ਇਲਾਵਾ ਸਾਡੇ ਸਾਬਕਾ ਐਮਪੀ ਕੰਵਲ ਜੀਤ ਸਿੰਘ ਬਖਸ਼ੀ ਜੀ ਵੀ ਉਚੇਚੇ ਤੌਰ ਤੇ ਪਹੁੰਚੇ ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਤਿੰਨ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਜਿਨਾਂ ਦੇ ਵਿੱਚ ਅਮਨਜੋਤ ਅਤੇ ਪ੍ਰਭਜੋਤ ਤੇ ਪਰਮਵੀਰ ਸਿੰਘ ਨੂੰ ਵਾਲੀਬਾਲ ਸ਼ੂਟਿੰਗ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਯੋਗਦਾਨ ਪਾਉਣ ਲਈ ਸਨਮਾਨਿਆ ਗਿਆ ਤੇ ਫਿਲਮ ਅਤੇ ਸਮਾਜਿਕ ਇਸ਼ੂਆਂ ਦੇ ਉੱਤੇ ਵੱਖ ਵੱਖ ਸਮੇਂ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਨੇ ਬਾਈ ਮੁਖਤਿਆਰ ਸਿੰਘ ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਟੂਰਨਾਮੈਂਟ ਦੇ ਵਿੱਚ ਜੋ ਬੈਸਟ ਪਲੇਅਰ ਚੁਣੇ ਗਏ ਉਹਨਾਂ ਵਿੱਚ ਬੈਸਟ ਸ਼ੂਟਰ ਜੋ ਚੁਣਿਆ ਗਿਆ ਸੁਖਦੀਪ ਸਿੰਘ ਲਾਲ ਬਾਈ ਪੰਜਾਬ ਤੋਂ ਇਸ ਨੌਜਵਾਨ ਦਾ ਪਿੰਡ ਲਾਲ ਬਾਈ ਤੇ ਬੈਸਟ ਡਿਫੈਂਸਰ ਜਿਹੜਾ ਚੁਣਿਆ ਗਿਆ ਬਿੱਟੂ ਜੰਡ ਵਾਲਾ ਜੰਡ ਵਾਲਾ ਇਸ ਨੌਜਵਾਨ ਦਾ ਪਿੰਡ ਆ ਉਸ ਤੋਂ ਬਾਅਦ ਨੈਟ ਮੈਨ ਜੋ ਬੈਸਟ ਨੈਟ ਮੈ ਚੁਣਿਆ ਗਿਆ ਉਹ ਹੈ ਮਨਪ੍ਰੀਤ ਸਿੰਘ ਕੈਲਪੁਰ ਤੇ ਜੋ ਇਸ ਟੂਰਨਾਮੈਂਟ ਦਾ ਮੈਨ ਆਫ ਦਾ ਟੂਰਨਾਮੈਂਟ ਰਿਹਾ ਹੈਪੀ ਬੰਗੀ ਜਿਸ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੋ ਆਖਰ ਦੇ ਵਿੱਚ ਜੇਤੂ ਟੀਮਾਂ ਨੂੰ ਫਾਈਵ ਰਿਵਰ ਸਪੋਰਟਸ ਐਂਡ ਕਲਚਰ ਕਲੱਬ ਦੀ ਟੀਮ ਵੱਲੋਂ ਇਨਾਮ ਵੰਡੇ ਗਏ ਤੇ ਅਖੀਰ ਦੇ ਵਿੱਚ ਬਿਕਰਮਜੀਤ ਸਿੰਘ ਮਟਰਾਂ ਅਤੇ ਰੁਸਤਮ ਸ਼ੇਰ ਸਿੰਘ ਵਿਕਟਰ ਪਾਲਵਿੰਦਰ ਸਿੰਘ ਪ੍ਰਿੰਸ ਦਿਲਰਾਜ ਸਿੰਘ ਅਤੇ ਰੇਸ਼ਮ ਸਿੰਘ ਵੱਲੋਂ ਸਾਂਝੇ ਤੌਰ ਤੇ ਸਾਰੇ ਪਲੇਅਰਾਂ ਦਾ ਅਤੇ ਮੀਡੀਏ ਦੇ ਵੱਲੋਂ ਪਹੁੰਚੇ ਵੱਖ-ਵੱਖ ਨੁਮਾਇੰਦਿਆਂ ਦਾ ਵੀ ਧੰਨਵਾਦ ਕੀਤਾ ਗਿਆ..Report by Resham Barnala via radio spice

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *