0 0
Read Time:1 Minute, 30 Second

ਬੱਚਾ ਸਿਰਫ ਤਿੰਨ ਸਾਲ ਦਾ ਸੀ, ਜਦੋਂ ਉਹ ਆਪਣੇ ਪਰਿਵਾਰ ਨਾਲ ਖੇਤਰੀ ਵਿਕਟੋਰੀਆ ‘ਚ ਕਿਸੇ ਜਾਣਕਾਰ ਦੇ house warming (ਨਵੇਂ ਘਰ ਦੇ ਮਹੂਰਤ) ਪ੍ਰੋਗਰਾਮ ‘ਚ ਪਹੁੰਚਿਆਂ ਸੀ। ਘਰ ਦੇ ਬਾਹਰ ਬਿਨਾਂ ਕਿਸੇ ਢੱਕਣ ਦੇ ਬਣੇ septic tank ਕੋਲ ਉਹ ਵਾਰ ਵਾਰ ਜਾ ਰਿਹਾ ਸੀ। ਓਸ ਨੂੰ ਰੋਕਿਆ ਵੀ ਗਿਆ।ਪਰ ਜਦੋਂ ਅੰਦਰ ਉਸ ਦੀ ਮਾਂ ਅਮਨਪ੍ਰੀਤ ਕੌਰ ਨਿਹਾਲ ਤੋਂ ਛੋਟੇ ਆਪਣੇ ਸੱਤ ਮਹੀਨੇ ਦੇ ਛੋਟੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ, ਨਿਹਾਲ ਬਾਹਰ ਆਇਆ, ਸੈਪਟਿਕ ਟੈਂਕ ਕੋਲ ਗਿਆ ਪਰ ਉਸਦੇ ਵਿੱਚ ਡਿੱਗ ਪਿਆ। ਘਟਨਾ ਬੀਤੀ 17 ਮਾਰਚ ਦੀ ਹੈ। ਆਸਟ੍ਰੇਲੀਆਈ ਟੀ.ਵੀ. ਚੈਨਲ 9 ‘ਤੇ ਬੀਤੇ ਦਿਨੀਂ ਵਿਖਾਏ ਪ੍ਰੋਗਰਾਮ ਵਿੱਚ ਅਮਨਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਨਿਹਾਲ ਨੂੰ ਲੱਭਣ ਲੱਗੇ ਤਾਂ ਉਹ ਕਿਤੇ ਨਾ ਮਿਲਿਆ। ਫਿਰ ਇੱਕ ਜਾਣਕਾਰ ਨੇ ਟੈਂਕ ਦੇ ਬਾਹਰ ਨਿਹਾਲ ਦੀ ਜੈਕੇਟ ਵੇਖੀ। ਅੰਦਰੋ ਕੱਢਣ ਦੀ ਕੋਸ਼ਿਸ਼ ਮਗਰੋਂ ਵੇਖਿਆ ਤਾਂ ਨਿਹਾਲ ਸਾਹ ਛੱਡ ਚੁੱਕਿਆ ਸੀ।Kidsafe Victoria ਦਾ ਕਹਿਣਾ ਹੈ ਕਿ ਉਹ ਅਕਸਰ ਲੋਕਾਂ ਨੂੰ ਅਪੀਲ ਕਰਦੇ ਹਨ ਕਿ septic pit ‘ਤੇ lid ਲਗਾਏ ਜਾਣ। ਪਿਛਲੇ 18 ਮਹੀਨਿਆਂ ਵਿਚ ਹੀ ਸੈਪਟਿਕ ਪਿੱਟ ਹਾਦਸਿਆਂ ਵਿਚ 3 ਛੋਟੇ ਬੱਚਿਆਂ ਦੀ ਜਾਨ ਜਾ ਚੁੱਕੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *