ਆਕਲੈਂਡ : ਬੀਤੇ ਦਿਨ ਟਾਕਾਨੀਨੀ ਵਿੱਚ ਸਥਿੱਤ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਗੁਰੂਦੁਆਰਾ ਸਾਹਿਬ ਦੇ ਖੇਡ ਮੈਦਾਨ ਵਿੱਚ ਪਾਪਾਕੁਰਾ ਅਤੇ ਯੰਗ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਅਤੇ ਹੋਰ ਖੇਡ ਮੁਕਾਬਲੇ ਕਰਵਾਏ ਗਏ।ਕਬੱਡੀ ਕੱਪ ‘ਚ ਟਾਈਗਰ ਸਪੋਰਟਸ ਕਲੱਬ ਟੌਰੰਗਾ ਪਹਿਲਾ ਸਥਾਨ ਅਤੇ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਵਾਲੀਬਾਲ ਮੁਕਾਬਲਿਆਂ ਵਿੱਚ ਕਲਗੀਧਰ ਆਕਲੈਂਡ ਪਹਿਲੇ ਅਤੇ ਟਾਈਗਰ ਸਪੋਰਟਸ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।ਬੈਸਟ ਰੇਡਰ Ravi Kailram ਅਤੇ ਜਾਫੀ Jaggi Pasla ਤੇ Partap Kariyana ਚੁਣੇ ਗਏ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਕਬੱਡੀ ਸੀਜ਼ਨ ਵਿੱਚ ਟਾਈਗਰ ਸਪੋਰਟਸ ਕਲੱਬ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਦੋ ਵਾਰ ਪਹਿਲਾਂ ਅਤੇ ਇੱਕ ਵਾਰ ਦੂਜਾ ਸਥਾਨ ਹਾਸਲ ਕੀਤਾ ਹੈ। ਦਰਸ਼ਕਾਂ ਨੇ ਖੇਡ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖ਼ੂਬ ਆਨੰਦ ਮਾਣਿਆ। ਟਾਈਗਰ ਸਪੋਰਟਸ ਕਲੱਬ ਦੇ ਮੁੱਖ ਮੈਂਬਰ ਹਰਜੀਤ ਰਾਏ, ਭੁਪਿੰਦਰ ਪਾਸਲਾ, ਮਨਜਿੰਦਰ ਸਹੋਤਾ ਅਤੇ ਸ਼ਿੰਦਰ ਸਮਰਾ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬੇਹੱਦ ਖੁਸ਼ ਹਨ।