0 0
Read Time:57 Second

ਆਕਲੈਂਡ : ਤਾਜ਼ਾ ਸਰਵੇਖਣ ਦੀ ਰਿਪੋਰਟ ਹੈ ਕਿ 90% ਕਾਰੋਬਾਰੀ ਅਜੇ ਵੀ ਇਸ ਦਿੱਕਤ ਦਾ ਸਾਹਮਣਾ ਕਰ ਰਹੇ ਹਨ ਕਿ ਉਹ ਆਪਣੇ ਕਾਰੋਬਾਰਾਂ ‘ਤੇ ਕਰਮਚਾਰੀਆਂ ਦੀ ਘਾਟ ਪੂਰੀ ਨਹੀਂ ਕਰ ਪਾ ਰਹੇ।ਇਹ ਸਰਵੇਖਣ ਇਮਪਲਾਇਮੈਂਟ ਐਂਡ ਮੈਨੁਫੇਕਚਰਰਜ਼ ਅਸੋਸੀਏਸ਼ਨ ਵਲੋਂ ਦ ਐਨੁਅਲ ਸਕਿਲਜ਼ ਸ਼ਾਰਟੇਜ਼ ਤਹਿਤ ਕੀਤਾ ਗਿਆ ਹੈ। ਇਹ ਸਰਵੇਅਣ ਦਰਜਨਾਂ ਕਾਰੋਬਾਰਾਂ ‘ਤੇ ਕੀਤਾ ਗਿਆ ਹੈ ਅਤੇ ਸਿਰਫ 12% ਨੇ ਕਬੂਲਿਆ ਹੈ ਕਿ ਉਨ੍ਹਾਂ ਨੂੰ ਕਰਮਚਾਰੀਆਂ ਦੀ ਜਰੂਰਤ ਨਹੀਂ ਹੈ।ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਕਾਰੋਬਾਰੀਆਂ ਨੇ ਇਹ ਵੀ ਦੱਸਿਆ ਕਿ ਉਹ ਪ੍ਰਵਾਸੀ ਕਰਮਚਾਰੀ ਭਰਤੀ ਤਾਂ ਕਰਨਾ ਚਾਹੁੰਦੇ ਹਨ ਪਰ ਵੀਜਾ ਪ੍ਰੋਸੈਸ ਦੀਆਂ ਕੁੰਢੀਆਂ ਕਾਰਨ ਉਹ ਕਾਫੀ ਜਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪ੍ਰਵਾਸੀਆਂ ਨੂੰ ਬੁਲਾਉਣ ਵਿੱਚ ਲਗਭਗ ਅਸਮਰਥ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *