0
0
Read Time:51 Second
ਆਕਲੈਂਡ : ਪੇਮੈਂਟ ਨੈੱਟਵਰਕ ਕੰਪਨੀ ਦਾ ਕਹਿਣਾ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਦੁਆਰਾ ਬਾਕਸਿੰਗ ਡੇਅ ਦੇ ਖਰਚੇ ਇਸ ਸਾਲ ਰਿਕਾਰਡ ਉਚਾਈਆਂ ‘ਤੇ ਪਹੁੰਚ ਗਏ ਹਨ। ਵਰਲਡਲਾਈਨ ਨੇ ਕਿਹਾ ਕਿ ਪ੍ਰਮੁੱਖ ਰਿਟੇਲਰਾਂ ‘ਤੇ ਖਰਚ $100 ਮਿਲੀਅਨ ਤੱਕ ਪਹੁੰਚ ਗਿਆ, ਜੋ ਪਿਛਲੇ ਸਾਲ ਨਾਲੋਂ 2.6% ਵੱਧ ਹੈ। ਇਹ 2019 ‘ਚ ਵੀ ਇਹ 3.1% ਵਧਿਆ ਸੀ। ਪਰ ਕੰਪਨੀ ਦੇ ਚੀਫ ਸੇਲਜ਼ ਅਫਸਰ ਬਰੂਸ ਪ੍ਰੋਫਿਟ ਨੇ ਕਿਹਾ ਕਿ ਬਾਕਸਿੰਗ ਡੇ ਦੇ ਖਰਚੇ ਬਲੈਕ ਫ੍ਰਾਈਡੇ ਦੇ ਅੰਕੜਿਆਂ ਤੱਕ ਨਹੀਂ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਬਾਕਸਿੰਗ ਡੇਅ ਅਤੇ ਬਲੈਕ ਫਰਾਈਡੇ ਦੋਵੇਂ ਕ੍ਰਿਸਮਸ ਤੋਂ ਪਹਿਲਾਂ ਦੇ ਦਿਨਾਂ ਵਿੱਚ ਖਰਚ ਕੀਤੀ ਗਈ ਰਕਮ ਤੋਂ ਵੱਧ ਗਏ ਹਨ।