0 0
Read Time:1 Minute, 24 Second

ਮੈਲਬੌਰਨ: The Wage Inspectorate Victoria ਦੀ ਤਰਫ਼ੋਂ ਖ਼ੇਤਰੀ ਵਿਕਟੋਰੀਆ ਵਿੱਚ ਭਾਰਤੀ ਮੂਲ ਦੇ ਕਾਰੋਬਾਰੀ ਗੌਰਵ ਸੇਤੀਆ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ $10 ਲੱਖ ਡਾਲਰ ਦਾ ਜੁਰਮਾਨਾ ਸੁਣਾਇਆ ਗਿਆ ਹੈ। ਮੈਜਿਸਟ੍ਰੇਟ ਅਦਾਲਤ ਵਿੱਚ ਗੌਰਵ ਸੇਤੀਆ ਨੂੰ ਆਪਣੇ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦੇਣ (wage theft) ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ। ਗੌਰਵ ਨੇ ਆਪਣੇ ਰੈਸਟੋਰੈਂਟ Macedon Lounge ਵਿੱਚ ਕੰਮ ਕਰਦੇ 4 ਕਰਮਚਾਰੀਆਂ ਨੂੰ ਪਿਛਲੇ 5 ਮਹੀਨਿਆਂ ਤੋਂ $7000 ਡਾਲਰ ਤੋਂ ਵਧੇਰੇ ਰਕਮ ਤਨਖ਼ਾਹ ਦੇ ਰੂਪ ਵਿੱਚ ਘੱਟ ਦਿੱਤੀ ਸੀ। ਜ਼ਿਕਰਯੋਗ ਹੈ ਕਿ ਵਿਕਟੋਰੀਆ ਸੂਬਾ ਸਰਕਾਰ ਨੇ ਜੂਨ 2021 ਵਿੱਚ ਇਸ ਕਾਨੂੰਨ ਨੂੰ ਅਪਰਾਧਕ ਘੇਰੇ ਵਿੱਚ ਲੈ ਆਉਂਦਾ ਸੀ ਕਿ ‘ਜਾਣਬੁੱਝ ਕੇ’ ਆਪਣੇ ਕਰਮੀਆਂ ਨੂੰ ਲੋੜ ਨਾਲੋਂ ਘੱਟ ਉਜਰਤ ਦੇਣ ਵਾਲੇ ਜਾਂ wage theft ਕਰਨ ਵਾਲੇ ਕਾਰੋਬਾਰੀਆਂ ਨੂੰ 10 ਸਾਲ ਦੀ ਜੇਲ੍ਹ ਅਤੇ $1 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਤਰ੍ਹਾਂ ਸੋਧੇ ਹੋਏ ਨਵੇਂ ਕਾਨੂੰਨ ਤਹਿਤ ਮੁਲਜ਼ਮ ਪਾਇਆ ਜਾਣ ਵਾਲਾ ਗੌਰਵ ਸੇਤੀਆ ਵਿਕਟੋਰੀਆ ਦਾ ਪਹਿਲਾ ਕਥਿਤ ਦੋਸ਼ੀ ਬਣ ਗਿਆ ਹੈ। ਖ਼ਬਰ ਸਰੋਤ : Radio Hanji

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *