0
0
Read Time:49 Second
ਅੱਜ 19 ਨਵੰਬਰ ਨੂੰ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਪਾਪਾਮੋਆ ਵਿਖੇ ਗੁਰੂ ਘਰ ਦੇ ਪਹਿਲੇ ਸਲਾਨਾ ਸਮਾਗਮ ਮਨਾਏ ਗਏ ਜਿਸ ਦੌਰਾਨ ਨਿਸ਼ਾਨ ਸਾਹਬ ਦੀ ਸੇਵਾ ਅਤੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਸਾਧ ਸੰਗਤ ਨੇ ਗੁੰਮ ਹੁਮਾ ਕੇ ਸੇਵਾ ਕੀਤੀ, ਸਮਾਗਮ ਵਿੱਚ ਪਾਪਾਮੋਆ ਦੇ MP Todd Muller ਨੇ ਉਚੇਚੇ ਤੌਰ ਤੇ ਗੁਰੂ ਘਰ ਦੀ ਹਾਜ਼ਰੀ ਭਰੀ ਅਤੇ ਸਮੁੱਚੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਦੇਵ ਸਾਹਿਬ ਦੇ ਮਨੁੱਖਤਾ ਦੀ ਸੇਵਾ ਦੇ ਫ਼ਲਸਫ਼ੇ ਦੀ ਸ਼ਲਾਘਾ ਕੀਤੀ ਅਤੇ ਸੰਗਤ ਨੂੰ ਗੁਰੂ ਘਰ ਦੇ ਪਹਿਲੇ ਸਲਾਨਾ ਸਮਾਗਮ ਦੀ ਵਧਾਈ ਦਿੱਤੀ।