0
0
Read Time:45 Second
ਨਿਊਜੀਲੈਂਡ ਵਿੱਚ ਬਾਡਰ ਖੁੱਲਣ ਮਗਰੋਂ ਲੋਕਾ ਦੀ ਜ਼ਿੰਦਗੀ ਆਮ ਵਾਂਗੂ ਹੋ ਗਈ ਹੈ ਕਰੋਨਾਂ ਪਾਬੰਦੀਆਂ ਖ਼ਤਮ ਹੋ ਗਈਆਂ ਹਨ ਪਰ ਕਰੋਨਾਂ ਕੇਸਾ ਦੇ ਗ੍ਰਾਫ ਵਿੱਚ ਇਕ ਹਫ਼ਤੇ ਤੋ ਵਾਧਾ ਹੋ ਰਿਹਾ ਹੈ ਅਗਸਤ ਮਹਿਨੇ ਵਿੱਚ 4000 ਕਰੋਨਾਂ ਕੇਸ ਹਰ ਰੋਜ ਆ ਰਹੇ ਸਨ ਪਰ ਲੰਘੇ ਬੁੱਧਵਾਰ 2500 ਅਤੇ ਵੀਰਵਾਰ 3923 ਕਰੋਨਾਂ ਦੇ ਕੇਸਾ ਦੀ ਪੁਸ਼ਟੀ ਹੋਈ ਸੀ ਜਿਸ ਕਾਰਨ ਕਰੋਨਾਂ ਕੇਸਾ ਵਿੱਚ ਲਗਾਤਾਰ ਵਾਧੇ ਕਾਰਨ ਮਾਹਰਾਂ ਦਾ ਮੰਨਣਾ ਹੈ ਕਿ ਜੇ ਕੇਸਾ ਵਿੱਚ ਲਗਾਤਾਰ ਵਾਧਾ ਜਾਰੀ ਰਿਹਾ ਤਾਂ ਕਰੋਨਾਂ ਦੀ ਨਵੀਂ ਲਹਿਰ ਆਉਣ ਦੇ ਖ਼ਦਸ਼ੇ ਨੂੰ ਨਕਾਰਿਆ ਨਹੀਂ ਜਾ ਸਕਦਾ ॥