0 0
Read Time:1 Minute, 15 Second

ਟੌਰੰਗਾ : ਪਲਾਸਟਿਕ ਕੋਟਨ ਬਡਸ, ਪੋਲੀਸਟਾਇਰੀਨ ਟੈਕਅਵੇ ਕੰਟੈਨਰ ਤੇ ਪਲਾਸਟਿਕ ਦੀਆਂ ਮੀਟ ਟਰੇਅ ਸ਼ਨੀਵਾਰ ਤੋਂ ਗੈਰ-ਕਾਨੂੰਨੀ ਐਲਾਨ ਦਿੱਤੀਆਂ ਜਾਣਗੀਆਂ। ਦਰਅਸਲ ਨਿਊਜੀਲੈਂਡ ਸਰਕਾਰ ਪਲਾਸਟਿਕ ਵਰਤੋਂ ਦੀ ਰੋਕ ਸਬੰਧੀ ਦੂਜੀ ਸਟੇਜ ਦਾ ਫੈਸਲਾ ਅਮਲ ਵਿੱਚ ਲਿਆਉਣ ਜਾ ਰਹੀ ਹੈ।ਹਾਲਾਂਕਿ ਆਕਲੈਂਡ ਦੇ ਜਿਨ੍ਹਾਂ ਰੈਸਟੋਰੈਂਟਾਂ ਆਦਿ ਵਿੱਚ ਇਹ ਸਮਾਨ ਵਰਤਿਆ ਜਾਂਦਾ ਹੈ, ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਇਸ ਬੈਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਜੋ ਕਿ ਇਨ੍ਹਾਂ ਲਈ ਕੱਲ ਤੋਂ ਵੱਡੀ ਸੱਮਸਿਆ ਦਾ ਕਾਰਨ ਬਣ ਸਕਦਾ ਹੈ। ਇਸ ਸਬੰਧੀ ਕਈ ਰੈਸਟੋਰੈਂਟ ਮਾਲਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ, ਪਰ ਉਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਇਸ ਬੈਨ ਦੇ ਅਮਲ ਵਿੱਚ ਆਉਣ ਬਾਰੇ ਕੋਈ ਵੀ ਜਾਣਕਾਰੀ ਹਾਸਿਲ ਨਹੀਂ ਹੈ। ਜੋ ਪਲਾਸਟਿਕ ਆਈਟਮਾਂ ਕੱਲ ਤੋਂ ਬੈਨ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਪਲਾਸਟਿਕ ਡਰਿੰਕ ਸਟਰਰਜ਼, ਪਲਾਸਿਟਕ ਕੋਟਨ ਬਡਸ, ਪੀਵੀਸੀ ਟਰੇਜ਼ ਤੇ ਕੰਟੇਨਰ, ਪੋਲੀਸਟਾਇਰੀਨ ਦੀ ਟੇਕਅਵੇ ਪੈਕੇਜਿੰਗ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *