ਆਕਲੈਂਡ : ਆਪਣੇ ਬਚਤ ਕੀਤੇ ਜੋੜੇ ਗਏ ਕੀਵੀ ਸੇਵਰ ਫੰਡ ਦੇ ਪੈਸੇ ਨਿਊਜੀਲੈਂਡ ਵਾਸੀ ਘਰ ਖ੍ਰੀਦਣ ਲਈ, ਰਿਟਾਇਰ ਹੋਣ ਲਈ, ਗੰਭੀਰ ਪੱਧਰ ਦੀ ਬਿਮਾਰੀ ਲਈ ਵਰਤ ਸਕਦੇ ਹਨ। ਪਰ ਹੁਣ ਜੇ ਹਾਲਾਤ ਅਜਿਹੀ ਮੈਡੀਕਲ ਸਰਜਰੀ ਲਈ ਲੋੜੀਂਦੇ ਹੋਣ, ਜੋ ਵਿਅਕਤੀ ਦੀ ਮੌਤ ਤੇ ਜਿੰਦਗੀ ਦਾ ਕਾਰਨ ਬਣ ਸਕਦੀ ਹੈ ਤਾਂ ਇਸ ਮਾਮਲੇ ਵਿੱਚ ਵੀ ਇਹ ਪੈਸਾ ਵਰਤੇ ਜਾਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਲਈ ਬਦਲਾਅ ਕੀਤੇ ਜਾਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਵਾਕਾਟਾਨੇ ਦੀ ਰਹਿਣ ਵਾਲੀ 50 ਸਾਲਾ ਡਾਕਟਰ ਮਵੇਰਾ ਕਰੇਟੇ ਨੂੰ ਦਿਲ ਦੀ ਅਜਿਹੀ ਬਿਮਾਰੀ ਹੈ, ਜੋ ਉਸਦੇ ਵੱਧ ਭਾਰ ਦੇ ਚਲਦਿਆਂ ਉਸਦੀ ਮੌਤ ਦਾ ਕਾਰਨ ਬਣ ਸਕਦੀ ਹੈ ਤੇ ਉਸ ਦੀ ਜਿੰਦਗੀ ਬਚਾਉਣ ਲਈ ਭਾਰ ਘਟਾਉਣ ਵਾਲੀ ਸਰਜਰੀ ਤੁਰੰਤ ਜਰੂਰੀ ਹੈ। ਪਰ ਸਰਜਰੀ ਦੇ ਪੈਸੇ ਇੱਕਠੇ ਕਰਨ ਲਈ ਜਦੋਂ ਉਸਨੇ ਕੀਵੀ ਸੇਵਰ ਫੰਡ ਤੋਂ ਪੈਸੇ ਕਢਵਾਉਣੇ ਚਾਹੇ ਤਾਂ ਉਸਨੂੰ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ, ਕਿਉਂਕਿ ਭਾਰ ਘਟਾਉਣ ਲਈ ਕੀਤੀ ਜਾਣ ਵਾਲੀ ਸਰਜਰੀ ਗੰਭੀਰ ਬਿਮਾਰੀ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ। ਹੁਣ ਇਹ ਬਦਲਾਅ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਡਾਕਟਰ ਮਵੇਰ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ ਸਕੇ। ਸਰੋਤ ਪੰਜਾਬੀ ਕੰਗਾਰੂ