0 0
Read Time:1 Minute, 26 Second

ਵਲਿੰਗਟਨ : ਨਿਊਜੀਲੈਂਡ ‘ਚ ਵੱਧਦੇ ਅਪਰਾਧ ਦਰ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ, ਉੱਥੇ ਹੀ ਪ੍ਰਸ਼ਾਸਨ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ।ਦਰਅਸਲ ਦੇਸ਼ ‘ਚ ਆਏ ਦਿਨ ਹੀ ਕੋਈ ਨਾ ਕੋਈ ਵੱਡੀ ਅਪਰਾਧਕ ਵਾਰਦਾਤ ਵਾਪਰ ਰਹੀ ਹੈ।ਆਖਰਕਾਰ ਹੁਣ ਸਰਕਾਰ ਨੇ ਅਪਰਾਧੀਆਂ ‘ਤੇ ਲਗਾਮ ਲਾਉਣ ਲਈ Criminal Proceedings Recovery Act ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਕਾਨੂੰਨ ਦਾ ਮਤਲਬ ਹੈ ਕਿ ਜਿਹੜੇ ਲੋਕ ਆਪਣੇ ਸਾਥੀਆਂ ਦੇ ਨਾਮ ‘ਤੇ ਜਾਇਦਾਦਾਂ ਤੇ ਪੈਸਾ ਰੱਖਦੇ ਹਨ, ਉਨ੍ਹਾਂ ‘ਤੇ ਹੁਣ ਸ਼ਿਕੰਜਾ ਕਸਿਆ ਜਾਵੇਗਾ। ਕਿਉਂਕ ਇਹ ਅਪਰਾਧੀ ਆਪਣੇ ਨਾਮ ਦੀ ਜਗ੍ਹਾ ਆਪਣੇ ਕਰੀਬੀਆਂ ਦੇ ਨਾਮ ‘ਤੇ ਵੱਖ-ਵੱਖ ਤਰੀਕਿਆਂ ‘ਚ ਪੈਸਾ ਇਕੱਠਾ ਕਰਦੇ ਹਨ। ਇੰਨ੍ਹਾਂ ਹੀ ਨਹੀਂ ਫਿਰ ਗਲਤ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਇਸ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਕਾਨੂੰਨ ਤਹਿਤ ਹੁਣ ਪੁਲਿਸ ਸ਼ੱਕੀ ਲੋਕਾਂ ਤੋਂ ਵੀ ਪੁੱਛ ਪੜਤਾਲ ਕਰ ਸਕੇਗੀ । ਜੇਕਰ ਸ਼ੱਕੀ ਵਿਅਕਤੀ ਸਹੀ ਦਸਤਾਵੇਜ਼ ਪੇਸ਼ ਨਹੀਂ ਕਰਦਾ ਤਾਂ ਉਨ੍ਹਾਂ ਦੀ ਜਾਇਦਾਦ ਅਤੇ ਪੈਸਾ ਜ਼ਬਤ ਹੋ ਸਕਦਾ ਹੈ। ਇਸ ਫੈਸਲੇ ਕਾਰਨ ਅਪਰਾਧੀਆਂ ਨੂੰ ਹੁੰਦੀ ਫੰਡਿੰਗ ਦੇ ਵਿੱਚ ਵੱਡੀ ਕਮੀ ਆਵੇਗੀ ਅਤੇ ਅਪਰਾਧ ਘਟਾਉਣ ‘ਚ ਵੀ ਵੱਡੀ ਮਦਦ ਮਿਲੇਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *