1
0
Read Time:1 Minute, 2 Second
ਨਿਊਜੀਲੈਂਡ ਦੇ ਬਾਡਰ ਲੰਘੀ 31 ਜੁਲਾਈ ਨੂੰ ਪੁਰੀ ਤਰ੍ਹਾਂ ਖੋਲ ਦਿੱਤੇ ਜਾਣ ਦੇ ਬਾਵਜੂਦ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਆਪਣੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਉਡੀਕ ਖਤਮ ਨਹੀਂ ਹੋ ਸਕੀ ਕਿਉਂਕਿ ਨਿਊਜੀਲੈਂਡ ਇੰਮੀਗ੍ਰੇਸ਼ਨ ਵਿਭਾਗ ਦੇ ਸੁਸਤ ਰਵਿਏ ਕਾਰਨ 7833 ਵਿਜਟਰ ਵੀਜ਼ੇ ਦੀਆਂ ਅਰਜ਼ੀਆਂ ਵਿੱਚੋਂ ਸਿਰਫ 402 ਲੋਕਾਂ ਨੂੰ ਹੀ ਵੀਜ਼ੇ ਜਾਰੀ ਕੀਤੇ ਹਨ, ਵਿਦਿਆਰਥੀ ਵੀਜ਼ੇ ਦੀਆਂ ਅਰਜ਼ੀਆਂ ਦੇ ਹਾਲਤਾਂ ਵੀ ਵੱਖਰੇ ਨਹੀਂ ਹਨ 644 ਅਰਜ਼ੀਆਂ ਵਿਚਿ ਸਿਰਫ 67 ਵਿਦਿਆਰਥੀਆਂ ਨੂੰ ਹੀ ਵੀਜ਼ੇ ਮਿਲੇ ਹਨ ਇਸ ਤਰ੍ਹਾਂ ਵਿਜਿਟਰ ਵੀਜ਼ੇ ਦੀਆਂ ਪੰਜ ਪ੍ਰਤਿਸ਼ਤ ਅਤੇ ਵਿਦਿਆਰਥੀ ਵੀਜ਼ਾ ਦੀਆਂ ਦਸ ਪ੍ਰਤਿਸ਼ਤ ਲੋਕਾਂ ਨੂੰ ਹੀ ਵੀਜ਼ੇ ਮਿਲੇ ਹਨ ਇਸ ਲਈ ਭਾਰਤੀ ਭਾਈਚਾਰੇ ਵਿੱਚ ਮੌਜੂਦਾ ਸਰਕਾਰ ਪ੍ਰਤਿ ਨਰਾਜ਼ਗੀ ਵੇਖਣ ਨੂੰ ਮਿਲ ਰਹਿ ਹੈ ॥