0 0
Read Time:1 Minute, 23 Second

ਆਕਲੈਂਡ : ਬੇਅ ਆਫ਼ ਪਲੈਂਟੀ ਖੇਡ ਐਂਡ ਸੱਭਿਆਚਾਰਕ ਸੱਥ ਵਾਲੇ ਸੰਨ੍ਹ 1997 ਤੋਂ ਖੇਡ ਟੂਰਨਾਮੈਂਟ ਕਰਵਾਉਂਦੇ ਆ ਰਹੇ ਹਨ ਅਤੇ ਲਗਭਗ 2005 ਤੋਂ ਸੱਭਿਆਚਾਰਕ ਸਮਾਗਮਾਂ ਦਾ ਆਯੋਜਨ ਕਰਵਾ ਰਹੇ ਹਨ।ਹੁਣ ਬੀਤੇ ਕੱਲ੍ਹ ਕਲੱਬ ਮੈਂਬਰਾਂ ਨੇ ਸਲਾਨਾ ਇਜਲਾਸ ਆਯੋਜਨ ਕੀਤਾ। ਜਿਸ ਵਿਚ ਬੀਤੇ ਸਾਲ ਦੇ ਕੀਤੇ ਕੰਮਾਂ-ਕਾਰਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ ਭਵਿੱਖਤ ਗਤੀਵਿਧੀਆਂ ਬਾਰੇ ਯੋਜਨਾਵਾਂ ਬਣਾਈਆਂ ਗਈਆਂl

ਜਿੱਥੇ ਕਲੱਬ ਕੋਲ ਕਬੱਡੀ, ਫੁੱਟਬਾਲ, ਹਾਕੀ, ਵਾਲੀਬਾਲ, ਬੈਡਮਿੰਟਨ, ਖੋ-ਖੋ ਦੀਆ ਟੀਮਾਂ ਹਨ। ਉੱਥੇ ਹੀ ਨਾਲ ਸੱਭਿਆਚਾਰਕ ਪੱਖ ਤੋਂ ਗਿੱਧੇ ਅਤੇ ਭੰਗੜੇ ਦੀਆ ਟੀਮਾਂ ਵੀ ਹਨ।ਨਵੀਂ ਕਮੇਟੀ 2022 ਦੀ ਚੋਣ ਸਰਬ ਸੰਮਤੀ ਨਾਲ ਹੋਈ ਹੈ, ਜਿਸ ਵਿੱਚ ਨਵਦੀਪ ਕੁਲਾਰ ਨੂੰ ਚੇਅਰਮੈਨ ਅਤੇ ਪ੍ਰਧਾਨਗੀ ਦੀ ਜ਼ੁੰਮੇਵਾਰੀ ਚਰਨਜੀਤ ਸਿੰਘ ਦੁੱਲਾ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਲਜੀਤ ਸਿੰਘ ਸੋਨੀ ਮੀਤ ਪ੍ਰਧਾਨ, ਸਿਕੰਦਰ ਸਿੰਘ ਸਕੱਤਰ, ਮਨਪ੍ਰੀਤ ਸਿੰਘ ਸਹਾਇਕ ਸਕੱਤਰ, ਗੁਰਪ੍ਰੀਤ ਸਿੰਘ ਬੈਂਸ ਖ਼ਜ਼ਾਨਚੀ ,ਬਲਜਿੰਦਰ ਬਰਾੜ ਸਹਾਇਕ ਖਜ਼ਾਨਚੀ ਅਤੇ ਸੁੱਖਾ ਸੋਹਲ ਨੂੰ ਬੁਲਾਰਾ ਚੁਣਿਆ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *