0
0
Read Time:52 Second
ਆਕਲੈਂਡ ਏਅਰਪੋਰਟ ਨੇ ਵਰਕਰਾਂ ਦੀ ਘਾਟ ਪੂਰੀ ਕਰਨ ਲਈ ਲਗਭਗ 2000 ਵਰਕਰਾਂ ਦੀ ਭਰਤੀ ਕਰਨ ਦਾ ਫੈਸਲਾ ਕੀਤੀ ਹੈ, ਭਰਤੀ ਕਰਨ ਲਈ ਅਲੱਗ ਅਲੱਗ ਕੰਪਨੀਆਂ ਵੱਲੋਂ 30 ਜੁਲਾਈ 2022 ਨੂੰ ਜੌਬ ਮੇਲੇ ਦਾ ਆਯੋਜਨ ਕੀਤਾ ਜਾਵੇਗਾ, ਇਹ ਨੌਕਰੀਆਂ ਏਅਰਪੋਰਟ ਟਰਮੀਨਲ ,ਬੈਗੇਜ ਹੈਂਡਲਿੰਗ, ਬਾਡਰ ਸਕਿਉਰਟੀ , ਏਅਰਲਾਈਨਸ ਆਪਰੇਸ਼ਨ, ਰਿਟੇਲ ਅਤੇ ਹੋਸਪਿਟੈਲਟੀ ਲਈ ਹੋਣਗੀਆਂ, ਆਕਲੈਂਡ ਏਅਰਪੋਰਟ ਦੇ ਪ੍ਰਬੰਧਕ ਕੈਰੀ ਹਰੀਹੈਂਗਨੁਈ ਦੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਜੌਬ ਮੇਲੇ ਵਿੱਚ ਮੁੱਖ ਇਮਪਲਾਇਰ ਆਕਲੈਂਡ ਏਅਰਪੋਰਟ, ਏਅਰ ਐਂਨ ਜੈਡ, ਇਮਿਗ੍ਰੇਸ਼ਨ ਐਂਨ ਜੈਡ ਅਤੇ ਮੈਕਡੋਨਲਡ ਹੋਣਗੇ, ਇਸ ਜੌਬ ਲਈ ਚਾਹਵਾਨ ਲੋਕ ਜੌਬ ਮੇਲੇ ਵਿੱਚ ਜੌਬ ਅਪਲਾਈ ਕਰ ਸਕਦੇ ਹਨ ॥