0
0
Read Time:58 Second
ਨਿਊਜੀਲੈਂਡ ਸਰਕਾਰ ਲਗਭਗ ਪਿਛਲੇ ਤਿੰਨ ਸਾਲਾ ਤੋ ਵਰਕਰਾਂ ਦੀ ਘਾਟ ਦਾ ਸਾਹਮਣਾ ਕਰ ਰਹਿ ਹੈ ਜਿਸ ਕਾਰਨ ਦੇਸ਼ ਕਾਰੋਬਾਰੀ ਸਰਕਾਰ ਤੋ ਬਹੁਤੇ ਖੁਸ਼ ਨਹੀਂ ਹਨ, ਦੇਸ਼ ਦੇ ਹਰ ਸੈਕਟਰ ਵਿੱਚ ਵਰਕਰਾਂ ਦੀ ਕਮੀ ਹੈ ਇਸ ਦਾ ਉਦਾਹਰਨ ਉਟਾਗੋ ਸਿਟੀ ਬੱਸ ਸਰਵਿਸ ਵਿੱਚ ਵੇਖਣ ਨੂੰ ਮਿਲਿਆ, ਡਰਾਈਵਰਾਂ ਦੀ ਘਾਟ ਕਾਰਨ ਸਿਟੀ ਬੱਸ ਸਰਵਿਸ ਨੂੰ ਬੱਸ ਰੂਟਾਂ ਵਿੱਚ ਕਟੌਤੀ ਹੈ ਜਿਸ ਨਾਲ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ, ਟਰਾਂਸਪੋਰਟ ਮੈਨੇਜਰ ਡਗ ਰੋਜਰਸ ਨੇ ਬਿਆਨ ਵਿੱਚ ਦੱਸਿਆ ਹੈ ਕਿ ਕਰੋਨਾਂ ਅਤੇ ਵਿੰਟਰ ਫਲੂ ਕਾਰਨ ਕਾਫ਼ੀ ਬੱਸ ਡਰਾਈਵਰ ਕੰਮ ਤੇ ਨਹੀਂ ਆ ਸਕਦੇ ਇਸ ਲਈ ਆਰਜ਼ੀ ਤੌਰ ਤੇ ਡੁਨੀਡਨ ਅਤੇ ਕਵੀੰਨਸਟਾਊਨ ਦੇ ਬੱਸ ਰੂਟਾਂ ਵਿੱਚ ਕਟੌਤੀ ਕੀਤੀ ਹੈ ਅਤੇ ਬਹੁਤ ਛੇਤੀ ਬੱਸ ਸਰਵਿਸ ਨੂੰ ਨੌਰਮਲ ਕਰ ਦਿੱਤਾ ਜਾਵੇਗਾ ॥