1 0
Read Time:3 Minute, 9 Second

ਆਕਲੈਂਡ : ਨਿਊਜ਼ੀਲੈਂਡ ਇਮੀਗ੍ਰੇਸ਼ਨ ਮਹਿਕਮੇ ਦੇ ਨਵੇਂ ਮੰਤਰੀ ਮਾਈਕਲ ਵੁੱਡ ਵੱਲੋਂ ਅੱਜ ਸੁਪਰੀਮ ਸਿੱਖ ਸੁਸਾਇਟੀ ਦੇ ਮੁਖ ਬੁਲਾਰੇ ਅਤੇ ਕਮਿਊਨਟੀ ਆਗੂ ਭਾਈ ਦਲਜੀਤ ਸਿੰਘ ਨਾਲ ਇਮੀਗ੍ਰੇਸ਼ਨ ਦੇ ਵੱਖ ਵੱਖ ਮੁੱਦਿਆਂ ਉੱਪਰ ਗਹਿਰ ਚਰਚਾ ਹੋਈ। ਇਸ ਚਰਚਾ ਵਿਚ ਦਲਜੀਤ ਸਿੰਘ ਵਿਰਕ ਨੇ ਮਾਈਕਲ ਵੁੱਡ ਦੇ ਭਾਰਤੀ ਭਾਈਚਾਰੇ ਨਾਲ ਸਬੰਧਾਂ ਦੀ ਜਿਥੇ ਚਰਚਾ ਕੀਤੀ। ਉੱਥੇ ਹੀ ਸਿੱਖ ਸਪੋਰਟਸ ਕੰਪਲੈਕ੍ਸ ਦੇ ਉਦਘਾਟਨ ਮੌਕੇ ਮਾਈਕਲ ਵੁੱਡ ਨਾਲ ਹੋਈਆਂ ਤਮਾਮ ਚਰਚਾਵਾਂ ਤੇ ਪੰਛੀ ਝਾਤ ਮਾਰਦਿਆਂ ਕਿਹਾ ਕਿ ਜਿਥੇ 2 ਲੱਖ ਪੀ ਆਰ ਪ੍ਰਧਾਨ ਮੰਤਰੀ ਦੇ ਲੋਕ ਪੱਖੀ ਹੋਣ ਦਾ ਸਬੂਤ ਹੈ। ਉੱਥੇ ਹੀ ਮਾਈਕਲ ਵੁੱਡ ਦੀ ਮਾਈਗ੍ਰੈਂਟ ਭਾਈਚਾਰੇ ਨਾਲ ਮਿੱਤਰਤਾ ਦੇ ਨਿੱਘ ਦਾ ਅਹਿਸਾਸ ਵੀ ਹੁਣ ਹੀ ਹੋਵੇਗਾ।ਇਸ ਮੌਕੇ ਔਫ ਸੋਰ ਸਟੱਕ ਆਰਜ਼ੀ ਵੀਜ਼ਾ ਧਾਰਕਾਂ ਦੇ ਇਕੱਲੇ ਇਕੱਲੇ ਦੀ ਪ੍ਰੋਫਾਈਲ ਦੇ ਅਧਾਰ ਤੇ ਜਿਥੇ ਚਰਚਾ ਕੀਤੀ ਕਿ ਉਹਨਾਂ ਦੀ ਇਸ ਮੌਕੇ ਨਿਊਜ਼ੀਲੈਂਡ ਨੂੰ ਸਖਤ ਜਰੂਰਤ ਹੈ। ਇਸਤੋਂ ਇਲਾਵਾ ਉਹਨਾਂ ਦੀ ਯੋਗਤਾ ਉਹਨਾਂ ਨੂੰ ਨਿਊਜ਼ੀਲੈਂਡ ਆਉਂਦਿਆਂ 24 ਘੰਟਿਆਂ ਵਿਚ ਚੰਗਾ ਰਿਜ਼ਕ ਦੇਣ ਦੀ ਗਵਾਹੀ ਭਰਦੀ ਹੈ। ਜਿਸ ਕਰਕੇ ਫਾਸਟ ਟਰੈਕ ਵੀਜ਼ਿਆਂ ਦੀ ਪ੍ਰੋਸੈਸਿੰਗ ਦੀ ਜਰੂਰਤ ਹੈ , ਦੂਸਰਾ ਇਸ ਮੌਕੇ ਓਵਰਸਟੇ ਹੋ ਚੁੱਕੇ ਆਰਜ਼ੀ ਵੀਜ਼ਾ ਧਾਰਕਾਂ ਦੇ ਮਾਮਲੇ ਉੱਪਰ ਵੀ ਚਰਚਾ ਹੋਈ। ਜਿਸ ਉੱਪਰ ਮਨਿਸਟਰੀ ਅੰਕੜਿਆਂ ਉੱਪਰ ਕੰਮ ਕਰ ਰਹੀ ਹੈ। ਭਾਈਚਾਰੇ ਦੇ ਤੀਸਰੇ ਮਾਮਲੇ ਮਾਪਿਆਂ ਦੇ ਪੱਕੇ ਅਤੇ ਸਥਾਈ ਵੀਜ਼ੇ ਇਸ ਮੌਕੇ ਭਾਈਚਾਰੇ ਲਈ ਵੱਡਾ ਮਸਲਾ ਬਣ ਚੁੱਕੇ ਹਨ। ਕਿਓਂਕਿ ਨਿਊਜ਼ੀਲੈਂਡ ਵਿਚੋਂ ਕਨੇਡਾ ਜਾਂ ਆਸਟ੍ਰੇਲੀਆ ਮੂਵ ਹੋਣ ਵਾਲੇ ਉਹ ਲੋਕ ਵੀ ਹਨ , ਜਿਹਨਾਂ ਦੇ ਮਾਪਿਆਂ ਨੂੰ ਸਥਾਈ ਵੀਜ਼ੇ ਨਹੀਂ ਮਿਲਦੇ। ਮਨਿਸਟਰ ਮਾਈਕਲ ਵੁੱਡ ਅਨੁਸਾਰ ਇਹ ਮਸਲਾ ਸਮੁੱਚੀ ਮਾਈਗ੍ਰੇਸ਼ਨ ਨੀਤੀ ਦੇ ਪੱਖ ਤੋਂ ਵੀ ਉਹਨਾਂ ਲਈ ਅਹਿਮ ਹੈ। ਮਾਈਕਲ ਵੁੱਡ ਦੇ ਅਨੁਸਾਰ ਇਹਨਾਂ ਤਮਾਮ ਮਸਲਿਆਂ ਵਿਚੋਂ ਇੱਕ ਮਸਲੇ ਉੱਪਰ ਬਹੁਤ ਹੀ ਥੋੜੇ ਸਮੇਂ ਵਿਚ ਫੈਸਲਾ ਸਾਹਮਣੇ ਆ ਜਾਵੇਗਾ। ਬਾਕੀ ਮਸਲਿਆਂ ਉੱਪਰ ਅੰਕੜਿਆਂ ਦੇ ਅਧਾਰ ਤੇ ਕੰਮ ਸ਼ੁਰੂ ਹੈ , ਜਿਸ ਵਿਚ ਸਭ ਤੋਂ ਵੱਡੀ ਅੜਚਨ ਸਮੁੱਚੇ ਇਮੀਗ੍ਰੇਸ਼ਨ ਸਟਾਫ ਦਾ ਵੰਨ ਔਫ ਰੈਜ਼ੀਡੈਂਟ ਵੀਜ਼ੇ ਉੱਪਰ ਲੱਗਿਆ ਹੋਣਾ ਹੈ। ਮੀਟਿੰਗ ਤੋਂ ਬਾਅਦ ਭਾਈ ਦਲਜੀਤ ਸਿੰਘ ਅਨੁਸਾਰ ਉਹ ਉਮੀਦ ਕਰਦੇ ਹਨ ਕਿ ਜਿਸ ਵਾਤਾਵਰਨ ਵਿਚ ਮਨਿਸਟਰ ਨਾਲ ਗੱਲਬਾਤ ਹੋਈ ਹੈ। ਇਹ ਪਿਛਲੇ ਅੱਧੇ ਦਹਾਕੇ ਦਾ ਸਭ ਤੋਂ ਪਾਜੀਟਿਵ ਮਾਹੌਲ ਸੀ , ਇਸ ਕਰਕੇ ਸਮੁੱਚੀ ਗੱਲਬਾਤ ਤੋਂ ਉਹ ਆਸ ਪ੍ਰਗਟਾਉਂਦੇ ਹਨ ਕਿ ਕ੍ਰਿਸਮਿਸ ਤੱਕ ਸਮੁੱਚੇ ਮਸਲਿਆਂ ਉੱਪਰ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਐਕਸ਼ਨ ਸਾਹਮਣੇ ਆ ਜਾਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *