0 0
Read Time:1 Minute, 20 Second

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਅਲਕੋਹਲ ਐਕਸਾਈਜ਼ ਟੈਕਸ ਵਿੱਚ 6.9% ਦਾ ਭਾਰੀ ਵਾਧਾ ਕੀਤੇ ਜਾਣ ਦਾ ਫੈਸਲਾ ਲਿਆ ਹੈ, ਜਿੱਥੇ ਇਸ ਫੈਸਲੇ ਨਾਲ ਅਲਕੋਹਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ, ਉੱਥੇ ਹੀ ਸਰਕਾਰ ਦੇ ਇਸ ਫੈਸਲੇ ਨਾਲ ਕਈ ਵਾਈਨ ਕੰਪਨੀਆਂ ਖਤਮ ਹੋਣ ਦੇ ਕੰਢੇ ਪੁੱਜ ਜਾਣਗੀਆਂ।ਕੁਮੀਉ ਰੀਵਰ ਵਾਈਨਯਾਰਡ ਦੇ ਮਾਰਕੀਟਿੰਗ ਡਾਇਰੈਕਟਰ ਪੋਲ ਬ੍ਰੇਜੋਜਕਵਿਕ ਨੇ ਇਸ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬੀਤੇ 80 ਸਾਲਾਂ ਤੋਂ ਵਾਈਨ ਉਤਪਾਦਨ ਕਰ ਰਿਹਾ ਹੈ ਤੇ ਜਿੱਥੇ ਪਹਿਲਾਂ ਹੀ ਐਕਸਾਈਜ਼ ਕਾਫੀ ਜਿਆਦਾ ਹੈ, ਉੱਥੇ ਹੀ ਸਰਕਾਰ ਵਲੋਂ ਮੌਜੂਦਾ ਸਮੇਂ ਵਿੱਚ ਐਕਸਾਈਜ਼ ਟੈਕਸ ਵਿੱਚ ਵਾਧਾ ਬੀਤੇ 30 ਸਾਲਾਂ ਦਾ ਸਭ ਤੋਂ ਵੱਧ ਵਾਧਾ ਹੈ ਤੇ ਇਸ ਕਾਰਨ ਉਨ੍ਹਾਂ ਦਾ ਕਾਰੋਬਾਰ ਬੰਦ ਕਰਨ ਦੀ ਕਗਾਰ ‘ਤੇ ਆ ਜਾਏਗਾ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਇਨੀਂ ਐਕਸਾਈਜ਼ ਦਿੰਦੇ ਹਨ, ਜਿਨੀਂ ਉਨ੍ਹਾਂ ਨੂੰ ਅੰਗੂਰ ਉਗਾਉਣ ਦੇ ਖਰਚੇ ਬਣਦੇ ਹਨ। ਸਰਕਾਰ ਦੇ ਇਸ ਐਕਸਾਈਜ਼ ਟੈਕਸ ਦੇ ਵਾਧੇ ਤੋਂ ਵਾਈਨ ਕਾਰੋਬਾਰੀ ਪੂਰੀ ਤਰ੍ਹਾਂ ਨਾਖੁਸ਼ ਹਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *