0 0
Read Time:1 Minute, 19 Second

ਆਕਲੈਂਡ : ਜੇਕਰ ਤੁਸੀ ਵੀ ਨਿਊਜ਼ੀਲੈਂਡ ‘ਚ ਆਉਣਾ ਚਾਹੁੰਦੇ ਹੋ ਤਾਂ ਧਿਆਨ ਪੜ੍ਹੋ ਹੈ, ਇਸ ਵੇਲੇ ਨਿਊਜ਼ੀਲੈਂਡ ‘ਚ ਕਾਮਿਆਂ ਦੀ ਘਾਟ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ 4 ਜੁਲਾਈ ਤੋਂ ਸ਼ੁਰੂ ਕਰਨ ਜਾ ਰਹੀ ਹੈ। ਪਰ 5282 ਕਾਰੋਬਾਰੀਆਂ ਨੇ ਐਕਰੀਡੇਸ਼ਨ ਹਾਸਿਲ ਕਰਨ ਲਈ ਅਰਜ਼ੀਆਂ ਪਾ ਦਿੱਤੀਆ ਹਨ। ਜਿਸ ਅਨੁਸਾਰ ਉਨ੍ਹਾਂ ਨੂੰ ਪ੍ਰਵਾਸੀ ਕਾਮਿਆ ਨੂੰ ਬੁਲਾਉਣ ਲਈ ਜਿਆਦਾ ਸਮਾਂ ਨਹੀਂ ਲੱਗੇਗਾ।ਆਈ ਐਨ ਜੈਡ ਵੱਲੋਂ 23 ਮਈ ਤੋਂ 30 ਜੂਨ ਤੱਕ ਦੇ ਅੰਕੜੇ ਜਾਰੀ ਕੀਤੇ ਗਏ ਹਨ, ਇੰਨ੍ਹਾਂ ‘ਚੋ 3819 ਕਾਰੋਬਾਰੀਆਂ ਦੀਆਂ ਐਪਲੀਕੇਸ਼ਨਾਂ ਮਨਜੂਰ ਵੀ ਹੋ ਚੁੱਕੀਆਂ ਹਨ। ਆਈ ਐਨ ਜੈਡ ਦਾ ਟੀਚਾ ਹੈ ਕਿ 90% ਐਪਲੀਕੇਸ਼ਨਾਂ ਨੂੰ ਉਨ੍ਹਾਂ ਵਲੋਂ 2 ਹਫਤਿਆਂ ਵਿੱਚ ਪੂਰਾ ਕੀਤਾ ਜਾਏਗਾ। ਉੱਥੇ ਹੀ ਇੱਕ ਖਾਸ ਗੱਲ ਇਹ ਵੀ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੇ ਵੀਜੇ ਜਨਵਰੀ 2023 ਤੋਂ ਖਤਮ ਹੋਣਗੇ ਉਨ੍ਹਾਂ ਵੀ ਇਸੇ ਸ਼੍ਰੇਣੀ ਤਹਿਤ ਹੀ ਅਪਲਾਈ ਕਰਨਾ ਪਏਗਾ। ਭਾਵੇਂ ਭਵਿੱਖ ਵਿੱਚ ਕਾਰੋਬਾਰੀ ਕਰਮਚਾਰੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਜਾਂ ਨਹੀਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *