1
0
Read Time:56 Second
ਆਕਲੈਂਡ : ਆਕਲੈਂਡ ਕ੍ਰਿਸ ਹੈਰਿਸ ਨੇ ਬੀਤੀ ਨਵੰਬਰ ਵਿੱਚ ਜਦੋਂ ਆਪਣੀ ਦੂਜੀ ਫਰੇਸ਼ਚੋਇਸ ਸੁਪਰਮਾਰਕੀਟ ਦੀ ਸ਼ੁਰੂਆਤ ਕੀਤੀ ਸੀ ਤਾਂ ਉਸਨੂੰ ਲੱਗ ਰਿਹਾ ਸੀ ਕਿ ਕੁਝ ਚੁਣੌਤੀਆਂ ਦਾ ਸਾਹਮਣਾ ਉਸਨੂੰ ਕਰਨਾ ਪਏਗਾ ਤੇ ਹੁਣ 7 ਮਹੀਨਿਆਂ ਬਾਅਦ ਦੇਖ ਲਓ ਕ੍ਰਿਸ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਹਫਤੇ ਦੇ 80 ਘੰਟੇ ਤੱਕ ਕੰਮ ਕਰਨਾ ਪੈ ਰਿਹਾ ਹੈ। ਕ੍ਰਿਸ ਦੀ ਸੁਪਰ ਮਾਰਕੀਟ ਆਕਲੈਂਡ ਦੇ ਐਪਸਮ ਵਿੱਚ ਸਥਿਤ ਹੈ ਤੇ ਜਦੋਂ ਦਾ ਸਟੋਰ ਸ਼ੁਰੂ ਹੋਇਆ ਹੈ ਕ੍ਰਿਸ ਨੇ ਸਿਰਫ 3 ਦਿਨਾਂ ਲਈ ਕੰਮ ਤੋਂ ਛੁੱਟੀ ਲਈ ਹੈ। ਅਜਿਹਾ ਨਹੀਂ ਕਿ ਉਸਨੂੰ ਕੋਈ ਕਰਮਚਾਰੀ ਨਹੀਂ ਮਿਲੇ, ਬਲਕਿ ਮੁਹਾਰਤ ਹਾਸਿਲ ਕਰਮਚਾਰੀਆਂ ਦੀ ਘਾਟ ਕਾਰਨ ਉਸਨੂੰ ਇਸ ਮਸਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਖ਼ਬਰ ਸਰੋਤ : ਰੇਡੀਓ ਸਪਾਈਸ