0 0
Read Time:1 Minute, 5 Second

ਟੌਰੰਗਾ : ਨਿਊਜੀਲੈਂਡ ਸਰਕਾਰ ਨੇ 31 ਜੁਲਾਈ ਤੋਂ ਨਿਊਜੀਲੈਂਡ ਦੇ ਬਾਰਡਰ ਪੂਰੀ ਤਰ੍ਹਾਂ ਖੋਲੇ ਜਾਣ ਦਾ ਐਲਾਨ ਕਰ ਦਿੱਤਾ ਹੈ, ਪਰ ਇਸ ਸਭ ਵਿੱਚ ਕੋਰੋਨਾ ਕਾਰਨ ਮਾਰਚ 2020 ਤੋਂ ਬੰਦ ਪਏ ਬਾਰਡਰਾਂ ਦੇ ਨਤੀਜੇ ਵਜੋਂ ਜੋ 20,000 ਤੋਂ ਵਧੇਰੇ ਪ੍ਰਵਾਸੀ ਬਾਹਰ ਫੱਸ ਗਏ ਸਨ, ਉਨ੍ਹਾਂ ਤੋਂ ਨਿਊਜੀਲੈਂਡ ਸਰਕਾਰ ਨੇ ਮੂੰਹ ਮੋੜ ਲਿਆ ਹੈ।ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਨੂੰ ਪੁੱਛੇ ਗਏ ਸੁਆਲ ਵਿੱਚ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਅਜੇ ਉਨ੍ਹਾਂ ਦੀ ਇਨ੍ਹਾਂ ਪ੍ਰਵਾਸੀਆਂ ਦੇ ਵੀਜੇ ਵਧਾਉਣ ਨੂੰ ਲੈਕੇ ਕੋਈ ਨਾਂਹ ਹੈ। ਜਦੋਂ ਮਨੁੱਖਤਾ ਦੇ ਆਧਾਰ ‘ਤੇ ਇਨ੍ਹਾਂ ਪ੍ਰਵਾਸੀਆਂ ਦੇ ਵੀਜੇ ਬਹਾਲ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਜੋ ਫੈਸਲਾ ਲੈਣਾ ਸੀ, ਉਹ ਲੈ ਚੁੱਕੇ ਹਾਂ ਤੇ ਹੁਣ ਜੋ ਕੋਈ ਵੀ ਨਿਊਜੀਲੈਂਡ ਆਉਣਾ ਚਾਹੁੰਦਾ ਹੈ, ਉਹ ਨਵਾਂ ਵੀਜਾ ਅਪਲਾਈ ਕਰ ਸਕਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *