1
0
Read Time:1 Minute, 9 Second
ਆਕਲੈਂਡ : ‘ਰੋਡ ਟੂ ਜੀਰੋ’ ਭਾਵ ਸੜਕੀ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਜੀਰੋ ਕਰਨ ਲਈ ਕੱਲ ਤੋਂ ਆਕਲੈਂਡ ਟ੍ਰਾਂਸਪੋਰਟ ਵਲੋਂ ਸਟੇਟ ਹਾਈਵੇਅ ਦੀਆਂ 3 ਲੋਕੇਸ਼ਨਾਂ ‘ਤੇ ਸੈਫਟੀ ਕੈਮਰਿਆਂ ਦਾ ਟ੍ਰਾਇਲ ਸ਼ੁਰੂ ਕੀਤਾ ਜਾਏਗਾ। ਇਹ ਟ੍ਰਾਇਲ 6 ਮਹੀਨੇ ਚੱਲੇਗਾ ਤੇ ਇਸ ਦੌਰਾਨ ਇਹ ਧਿਆਨ ਵਿੱਚ ਰੱਖਿਆ ਜਾਏਗਾ ਕਿ ਕਿੰਨੇ ਕੁ ਲੋਕ ਡਰਾਈਵਿੰਗ ਮੌਕੇ ਮੋਬਾਇਲ ਦੀ ਵਰਤੋਂ ਕਰਦੇ ਹਨ ਤੇ ਕਿੰਨੇ ਕੁ ਲੋਕ ਸੀਟ ਬੈਲਟਾਂ ਨਹੀਂ ਪਾਉਂਦੇ। ਇਨ੍ਹਾਂ ਲੋਕਾਂ ‘ਤੇ ਕੋਈ ਏਨਫੋਰਸਮੈਂਟ ਐਕਸ਼ਨ ਨਹੀਂ ਲਿਆ ਜਾਏਗਾ, ਮਤਲਬ ਕਿ ਨਾ ਤਾਂ ਇਨ੍ਹਾਂ ਦਾ ਕੋਈ ਚਲਾਨ ਹੋਏਗਾ ਤੇ ਨਾ ਹੀ ਇਨ੍ਹਾਂ ਨੂੰ ਕੋਈ ਵਾਰਨਿੰਗ ਦਿੱਤੀ ਜਾਏਗੀ, ਬਲਕਿ ਇਸ ਦਾ ਟ੍ਰਾਇਲ ਦਾ ਮੁੱਖ ਮਕਸਦ ਲੋਕਾਂ ਨੂੰ ਸਿੱਖਿਅਤ ਕਰਦਿਆਂ ਉਨ੍ਹਾਂ ਨੂੰ ਡਰਾੲਵਿੰਗ ਮੌਕੇ ਮੋਬਾਇਲ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਆ ਜਾਏਗਾ ਤੇ ਸੀਟ ਬੈਲਟ ਲਾਉਣ ਦੀ ਮੱਹਤਤਾ ਬਾਰੇ ਜਾਗਰੂਕ ਕੀਤਾ ਜਾਏਗਾ। ਖ਼ਬਰ ਸਰੋਤ : Punjabj Kangaroo