0 0
Read Time:54 Second

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ‘ਫਰਸਟ ਹੋਮ ਗਰਾਂਟ ਐਂਡ ਲੋਨਜ਼’ ਵਿੱਚ ਬਦਲਾਅ ਕਰਦਿਆਂ ਫਰਸਟ ਹੋਮ ਗਰਾਂਟ ਹਾਊਸ ਪ੍ਰਾਈਸ ਕੈਪ ਨੂੰ $500,000 ਤੋਂ ਵਧਾਕੇ $650,000 ਤੱਕ ਅਤੇ ਕਈ ਇਲਾਕਿਆਂ ਵਿੱਚ ਇਹ ਕੈਪਿੰਗ ਇਸ ਤੋਂ ਵੀ ਜਿਆਦਾ ਕਰ ਦਿੱਤੀ ਹੈ। ਇਸ ਨਾਲ ਘਰ ਖ੍ਰੀਦਣ ਵਾਲਿਆਂ ਨੂੰ ਨਵਾਂ ਬਣਿਆ ਘਰ ਅਤੇ ਪਹਿਲਾਂ ਤੋਂ ਬਣਿਆਂ ਘਰ ਖ੍ਰੀਦਣਾ ਆਸਾਨ ਹੋਵੇਗਾ। ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖ੍ਰੀਦਣ ਵਾਲਿਆਂ ਨੂੰ ਫਰਸਟ ਹੋਮ ਲੋਨ ਇੰਸ਼ੋਰੈਂਸ ਦੇ ਪ੍ਰੀਮੀਅਮ ਵਿੱਚ ਵੀ ਸਹਾਇਤਾ ਮਿਲੇਗੀ, ਜਿੱਥੇ ਇੰਸ਼ੋਰੈਂਸ ਦਾ ਪ੍ਰੀਮੀਅਮ ਪੂਰੇ ਲੋਨ ਦਾ 1% ਹੁੰਦਾ ਸੀ, ਹੁਣ ਇਹ ਘਟਾਕੇ 0.5% ਕਰ ਦਿੱਤਾ ਜਾਵੇਗਾ, ਇਹ ਵੀ ਇੱਕ ਵੱਡੀ ਰਾਹਤ ਹੋਵੇਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *