0 0
Read Time:1 Minute, 47 Second

ਪੁਲਿਸ ਮਨਿਸਟਰ ਸਟੁਅਰਟ ਨੈਸ਼ ਦੇ ਅਸਤੀਫੇ ਤੋਂ ਬਾਅਦ ਆਖਿਰਕਾਰ ਹੁਣ ਇਹ ਅਹੁਦਾ ਕੈਬਿਨੇਟ ਮਨਿਸਟਰ ਗਿਨੀ ਐਂਡਰਸਨ ਨੂੰ ਸੰਭਾਲਿਆ ਗਿਆ ਹੈ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਨੇ ਉਨ੍ਹਾਂ ਦੀ ਚੋਣ ਕਰਨ ਮੌਕੇ ਦੱਸਿਆ ਕਿ ਗਿਨੀ ਐਂਡਰਸਨ 10 ਸਾਲ ਨਿਊਜੀਲੈਂਡ ਪੁਲਿਸ ਨਾਲ ਕੰਮ ਕਰ ਚੁੱਕੇ ਹਨ ਅਤੇ ਉਹ ‘ਜਸਟਿਸ ਸਿਲੈਕਟ ਕਮੇਟੀ’ ਦੇ ਸਾਬਕਾ ਚੇਅਰ ਵੀ ਰਹਿ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ‘ਤੇ ਇਸ ਅਹੁਦੇ ਲਈ ਪੂਰਾ ਭਰੋਸਾ ਪ੍ਰਗਟਾਇਆ ਹੈ। ਪਰ ਨੈਸ਼ਨਲ ਪਾਰਟੀ ਵਲੋਂ ਇਸ ਚੋਣ ਦੀ ਕਰੜੀ ਅਲੋਚਨਾ ਕੀਤੀ ਜਾ ਰਹੀ ਹੈ, ਬੁਲਾਰੇ ਮਾਰਕ ਮਿਸ਼ਲ ਨੇ ਆਪਣੀ ਬਿਆਨਬਾਜੀ ਵਿੱਚ ਕਿਹਾ ਕਿ ਜਿਸ ਵੇਲੇ ਨਿਊਜੀਲੈਂਡ ਵਿੱਚ ਕਰਾਈਮ ਸਿਖਰਾਂ ‘ਤੇ ਹੈ, ਉਸ ਵੇਲੇ ਅਜਿਹੇ ਘੱਟ ਅਨੁਭਵੀ ਕੈਬਿਨੇਟ ਮਨਿਸਟਰ ਨੂੰ ਇਹ ਮੱਹਤਵਪੂਰਨ ਅਹੁਦਾ ਸੰਭਾਲੇ ਜਾਣਾ ਦਰਸਾਉਂਦਾ ਹੈ ਕਿ ਲੇਬਰ ਪਾਰਟੀ ਹੁਣ ਨਿਊਜੀਲੈਂਡ ਵਿੱਚ ਵੱਧਦੇ ਕਰਾਈਮ ਨੂੰ ਲੈਕੇ ਗੋਢੇ ਟੇਕ ਚੁੱਕੀ ਹੈ।ਧਾਨ ਮੰਤਰੀ ਕ੍ਰਿਸ ਹਿਪਕਿਨਜ਼ ਦਾ ਕਹਿਣਾ ਹੈ ਕਿ ਗਿੰਨੀ ਐਂਡਰਸਨ ਪੁਲਿਸ ਦੀ ਨਵੀਂ ਮੰਤਰੀ ਹੋਵੇਗੀ।ਐਂਡਰਸਨ ਨੇ ਪਿਛਲੇ ਮਹੀਨੇ ਹੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ, ਪਰ ਹਿਪਕਿਨਜ਼ ਦਾ ਕਹਿਣਾ ਹੈ ਕਿ ਉਹ ਹੱਥਾਂ ਦੀ ਇੱਕ ਸੁਰੱਖਿਅਤ ਜੋੜੀ ਹੈ।ਹਫਤਾਵਾਰੀ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ, ਹਿਪਕਿਨਜ਼ ਨੇ ਕਿਹਾ ਕਿ ਐਂਡਰਸਨ ਦੀ ਨਿਯੁਕਤੀ ਅੱਜ ਕੀਤੀ ਗਈ ਸੀ ਅਤੇ ਤੁਰੰਤ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *